
ਪਾਵਰਕਾਮ ਨੇ ਪਹਿਲੀ ਅਗੱਸਤ ਨੂੰ ਪਾਵਰ ਐਕਸਚੇਂਜ ਤੋਂ ਰੀਕਾਰਡ ਘੱਟ ਕੀਮਤ 'ਤੇ 2.22 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੀ : ਏ.ਵੇਨੂ ਪ੍ਰਸਾਦ
ਪ੍ਰਤੀ ਯੂਨਿਟ ਬਿਜਲੀ ਖ਼ਰੀਦੀ : ਏ.ਵੇਨੂ ਪ੍ਰਸਾਦ
ਪਟਿਆਲਾ, 2 ਅਗੱਸਤ (ਅਵਤਾਰ ਸਿੰਘ ਗਿੱਲ) : ਪੀਐਸਪੀਸੀਐਲ ਦੇ ਸੀਐਮਡੀ ਸ੍ਰੀ ਏ.ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪਾਵਰ ਐਕਸਚੇਂਜ ਤੋਂ ਬਿਜਲੀ ਦੀਆਂ ਘੱਟ ਕੀਮਤਾਂ ਦਾ ਲਾਭ ਪ੍ਰਾਪਤ ਕਰਦੇ ਹੋਏ, ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ 1 ਅਗੱਸਤ, 2021 ਨੂੰ ਪਾਵਰ ਐਕਸਚੇਂਜ ਤੋਂ 2.22 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 302 ਮੈਗਾਵਾਟ ਬਿਜਲੀ ਖਰੀਦੀ ਹੈ ਜਿਸਦੀ ਕੁੱਲ ਮਾਤਰਾ 70.22 ਲੱਖ ਯੂਨਿਟ ਬਿਜਲੀ ਹੈ |
ਸ੍ਰੀ ਏ. ਵੇਨੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਮੌਕਾ ਆਉਂਦਾ ਹੈ ਪੀਐਸਪੀਸੀਐਲ ਆਪਣੇ ਖਪਤਕਾਰਾਂ ਲਈ ਸਪਲਾਈ ਦੀ ਲਾਗਤ ਘਟਾਉਣ ਦੀ ਕੋਸਸਿ ਵਿੱਚ ਸਸਤੀ ਦਰਾਂ ਤੇ ਬਿਜਲੀ ਖਰੀਦ ਰਹੀ ਹੈ | ਖੁਲ੍ਹੇ ਬਾਜ਼ਾਰ ਤੋਂ ਬਿਜਲੀ ਖਰੀਦ ਦੇ ਵੇਰਵੇ ਸਾਂਝੇ ਕਰਦੇ ਹੋਏ ਸੀਐਮਡੀ ਨੇ ਦਸਿਆ ਕਿ ਪੀਐਸਪੀਸੀਐਲ ਨੇ 10.06.2021 ਤੋਂ (ਯਾਨੀ ਝੋਨੇ ਦੇ ਸੀਜਨ ਦੀ ਸੁਰੂਆਤ ) 30.06.2021 ਤਕ 355 ਮਿਲੀਅਨ ਯੂਨਿਟਾਂ ਖੁਲ੍ਹਾ ਬਾਜ਼ਾਰ ਤੋਂ 3.06 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਹੈ | ਜਦਕਿ ਜੁਲਾਈ ਮਹੀਨਾ ਦੌਰਾਨ, 503 ਮਿਲੀਅਨ ਯੂਨਿਟਾਂ ਦੀ ਬਿਜਲੀ ਦੀ ਖਰੀਦ 3.24 ਰੁਪਏ ਪ੍ਰਤੀ ਯੂਨਿਟ ਦੇ ਨਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਨਸੂਨ ਦੀ ਆਮਦ ਦੇ ਨਾਲ-ਨਾਲ ਬਿਜਲੀ ਦੀ ਖਰੀਦ ਦੇ ਪ੍ਰਭਾਵੀ ਪ੍ਰਬੰਧਾਂ ਦੇ ਨਾਲ ਹੁਣ ਰਾਜ ਵਿਚ ਬਿਜਲੀ ਸਪਲਾਈ ਦੀ ਆਰਾਮਦਾਇਕ ਸਥਿਤੀ ਬਣੀ ਹੈ | ਸੀਐਮਡੀ ਨੇ ਇਹ ਵੀ ਕਿਹਾ ਕਿ ਪੀਐਸਪੀਸੀਐਲ ਨੇ ਝੋਨੇ ਦੇ ਸੀਜ਼ਨ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ), ਮਾਨਸਾ ਦੀ ਅਸਫ਼ਲਤਾ ਕਾਰਨ ਪਾਵਰ ਐਕਸਚੇਂਜ ਤੋਂ ਵੱਡੀ ਮਾਤਰਾ ਵਿਚ ਬਿਜਲੀ ਖਰੀਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਟੀਐਸਪੀਐਲ ਜੁਲਾਈ ਮਹੀਨੇ ਵਿਚ ਲਗਾਤਾਰ ਤਿੰਨ ਦਿਨ ਬੰਦ ਰਿਹਾ | ਉਨ੍ਹਾਂ ਕਿਹਾ ਕਿ ਇਸ ਵੇਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸਿਰਫ ਦੋ ਯੂਨਿਟ ਹੀ ਕਾਰਜਸੀਲ ਹਨ ਇਨ੍ਹਾਂ ਕਾਰਨ ਪੰਜਾਬ ਵਿਚ ਬਿਜਲੀ ਦੀ ਵੱਡੀ ਘਾਟ ਪੈਦਾ ਕੀਤੀ ਹੈ | ਵਪਾਰਕ ਪਹਿਲੂ ਦੀ ਰੱਖਿਆ ਕਰਨ ਲਈ ਪੀਐਸਪੀਸੀਐਲ ਨੇ ਰਾਜ ਤੋਂ ਬਾਹਰ ਸਥਿਤ ਵੱਖ -ਵੱਖ ਸਰੋਤਾਂ ਤੋਂ ਵਧੇਰੇ ਬਿਜਲੀ ਖਰੀਦਣ ਦੀ ਸਹੂਲਤ ਲਈ ਉਪਲਬਧ ਟ੍ਰਾਂਸਫ਼ਰ ਸਮਰੱਥਾ (ਏਟੀਸੀ) ਸੀਮਾ ਨੂੰ ਵਧਾ ਕੇ 7700 ਮੈਗਾਵਾਟ ਕਰ ਦਿਤਾ ਹੈ | ਇਸ ਨੇ ਪੀਐਸਪੀਸੀਐਲ ਨੂੰ ਸਾਲ 2021-22 ਵਿਚ ਸਮੁੱਚੀ ਖਰੀਦ ਲਾਗਤ ਨੂੰ 30 ਤੋਂ 40 ਪੈਸੇ ਪ੍ਰਤੀ ਯੂਨਿਟ ਘਟਾਉਣ ਵਿਚ ਉਤਸ਼ਾਹਤ ਕੀਤਾ ਹੈ | ਰਾਜ ਵਿਚ ਬਿਜਲੀ ਦੀ ਮੌਜੂਦਾ ਸਿਖਰਲੀ ਮੰਗ 14.08.2021 ਨੂੰ ਰਾਤ 8.15 ਵਜੇ 14,000 ਮੈਗਾਵਾਟ ਤੋਂ ਘਟਾ ਕੇ 10,100 ਮੈਗਾਵਾਟ ਤਕ ਹ ਗਈ | ਬਿਜਲੀ ਮੰਗ ਘਟਣ ਦੇ ਨਤੀਜੇ ਵਜੋਂ ਜੀਐਚਟੀਪੀ, ਲਹਿਰਾ ਮੁਹੱਬਤ, ਜੀਜੀਐਸਐਸਟੀਪੀ, ਰੋਪੜ ਦੇ ਸਾਰੇ ਚਾਰ ਯੂਨਿਟ ਅਤੇ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਰਹੇ |
ਫੋਟੋ ਨੰ: 2 ਪੀੲਟੀ 19