ਪੰਜਾਬ ਦੇ 100 ਫ਼ੀ ਸਦੀ ਪਿੰਡਾਂ ਨੂੰ ਇਸੇ ਸਾਲ ’ਚ ਉਪਲਬਧ ਹੋਵੇਗਾ ਸਾਫ਼ ਤੇ ਪੀਣਯੋਗ ਪਾਣੀ : ਬ੍ਰਹਮ ਸ਼ੰਕਰ ਜਿੰਪਾ
Published : Aug 3, 2022, 11:53 pm IST
Updated : Aug 3, 2022, 11:53 pm IST
SHARE ARTICLE
image
image

ਪੰਜਾਬ ਦੇ 100 ਫ਼ੀ ਸਦੀ ਪਿੰਡਾਂ ਨੂੰ ਇਸੇ ਸਾਲ ’ਚ ਉਪਲਬਧ ਹੋਵੇਗਾ ਸਾਫ਼ ਤੇ ਪੀਣਯੋਗ ਪਾਣੀ : ਬ੍ਰਹਮ ਸ਼ੰਕਰ ਜਿੰਪਾ

ਚੰਡੀਗੜ੍ਹ, 3 ਅਗੱਸਤ (ਸੱਤੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਪਿੰਡਾਂ ਵਿਚ ਸਾਫ਼ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਚਾਲੂ ਵਿੱਤੀ ਸਾਲ ਦੌਰਾਨ ਪੂਰਾ ਕਰਨ ਲਈ ਇਕ ‘ਵਿਲੇਜ ਐਕਸ਼ਨ ਪਲਾਨ’  ਤਿਆਰ ਕੀਤੀ ਹੈ। ਇਸੇ ਸਮੇਂ ਸੂਬੇ ਦੇ 12009 ਪਿੰਡਾਂ ਦੇ ਹਰੇਕ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ। ਸਾਲ 2022-23 ਦੌਰਾਨ ਸੂਬੇ ਦੇ ਸਾਰੇ ਦੇ ਸਾਰੇ ਪਿੰਡਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਨੁਸਾਰ ਵਿਲੇਜ ਐਕਸ਼ਨ ਪਲਾਨ ਤਹਿਤ 100 ਫ਼ੀ ਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ, ਪਿੰਡਾਂ ਦੀਆਂ ਨਵੀਆਂ ਬਸਤੀਆਂ/ਅਬਾਦੀਆਂ ਵਿਚ ਪਾਈਪਾਂ ਵਿਛਾਉਣਾ, ਪੀਣ ਵਾਲੇ ਪਾਣੀ ਦੇ ਸੋਮਿਆਂ ਨੂੰ ਹੋਰ ਮਜ਼ਬੂਤ ਕਰਨਾ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਆਦਿ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਸਮੇਂ ਸੂਬੇ ਦੇ 12009 ਪਿੰਡਾਂ ਨੂੰ 9554 ਜਲ ਸਪਲਾਈ ਸਕੀਮਾਂ ਰਾਹੀਂ ਸਾਫ਼ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ। ਹੁਣ ਤਕ ਪਾਣੀ ਸਪਲਾਈ ਦਾ 99 ਫ਼ੀ ਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਜਲ ਸਪਲਾਈ ਵਾਸਤੇ ਨਿਰਧਾਰਤ ਟੀਚਾ ਹਾਸਲ ਕਰਨ ਲਈ ਉਪ ਮੰਡਲ ਇੰਜੀਨੀਅਰਾਂ ਅਤੇ ਕਾਰਜਕਾਰੀ ਇੰਜੀਨੀਅਰਾਂ ਵਲੋਂ 700 ਤੋਂ ਵੱਧ ਇੰਜੀਨੀਅਰਾਂ ਨੂੰ ਸਿਖਲਾਈ ਦਿਤੀ ਗਈ ਹੈ। ਇਸ ਦੌਰਾਨ ਸੋਸ਼ਲ ਫ਼ੀਲਡ ਸਟਾਫ਼ ਨੂੰ ਵੀ ਟ੍ਰੇਨਿੰਗ ਦਿਤੀ ਗਈ। ਜ਼ਿਲ੍ਹਾਵਾਰ ਟਰੇਨਿੰਗ ਵਿਚ ਵਿਸ਼ਾ ਮਾਹਰਾਂ ਨੇ ਜਲ ਸਪਲਾਈ ਨੂੰ ਬੇਹਤਰ ਬਣਾਉਣ ਲਈ ਢੰਗ-ਤਰੀਕਿਆਂ ਦੀ ਜਾਣਕਾਰੀ ਦਿਤੀ। ਇਸ ਟਰੇਨਿੰਗ ਦਾ ਮਕਸਦ ਸੰਪਰਕ ਮੁਹਿੰਮ ਚਲਾ ਕੇ ਵਿਲੇਜ ਐਕਸ਼ਨ ਪਲਾਨ ਦੇ ਟੀਚੇ ਨੂੰ ਪੂਰਾ ਕਰਨਾ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਦਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪਿੰਡਾਂ ਦੇ ਸਾਰੇ ਘਰਾਂ ਅਤੇ ਸਾਂਝੀਆਂ ਥਾਵਾਂ ’ਤੇ ਟੂਟੀਆਂ ਰਾਹੀਂ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਿੰਡਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਮੌਜੂਦਾ ਅਤੇ ਭਵਿੱਖੀ ਲੋੜਾਂ ਵਾਸਤੇ ਪਾਣੀ ਦੇ ਸਰੋਤ ਦੀ ਸਥਿਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਯੋਜਨਾ ਹੇਠ ਜਲ ਸਪਲਾਈ ਸਕੀਮਾਂ ਵਿਚ ਸੁਧਾਰ, ਜਲ ਸਪਲਾਈ ਦੇ ਮੌਜੂਦਾ ਸਮੇਂ ਵਿਚ ਵਾਧਾ ਅਤੇ ਗੁਣਵੱਤਾ ਵਿਚ ਹੋਰ ਸੁਧਾਰ ਆਵੇਗਾ।
 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement