ਲੁਧਿਆਣਾ 'ਚ ਇੱਕ ਵਾਰ ਫਿਰ ਚੱਲੀਆਂ ਗੋਲੀਆਂ, 2 ਲੋਕ ਗੰਭੀਰ ਜ਼ਖਮੀ, ਮੌਕੇ 'ਤੇ ਪਹੁੰਚੀ ਪੁਲਿਸ
Published : Aug 3, 2022, 9:33 am IST
Updated : Aug 3, 2022, 9:33 am IST
SHARE ARTICLE
photo
photo

ਚਿਕਨ ਪਿੱਛੇ ਹੋਈ ਸੀ ਲੜਾਈ

 

 ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਮੰਗਲਵਾਰ ਦੇਰ ਰਾਤ ਰਾਹੋਂ ਰੋਡ 'ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ 'ਚ ਦੋ ਨੌਜਵਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਮੌਕੇ 'ਤੇ 4 ਗੋਲੀਆਂ ਚਲਾਈਆਂ। ਪੁਲਿਸ ਨੇ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। 4 ਗੋਲੀਆਂ ਵਿੱਚੋਂ 2 ਗੋਲੀਆਂ ਇੱਕ ਨੌਜਵਾਨ ਦੇ ਪੇਟ ਵਿੱਚ ਲੱਗੀਆਂ ਅਤੇ ਤੀਜੀ ਗੋਲੀ ਇੱਕ ਹੋਰ ਨੌਜਵਾਨ ਨੂੰ ਲੱਗੀ। ਜ਼ਖ਼ਮੀਆਂ ਦੀ ਪਛਾਣ ਰਾਕੇਸ਼ ਅਤੇ ਰਾਣਾ ਵਜੋਂ ਹੋਈ ਹੈ।

 

PHOTOPHOTO

 

ਰਾਕੇਸ਼ ਆਟੋ ਚਾਲਕ ਹੈ, ਜੋ ਆਪਣੇ ਸਾਥੀ ਰਾਣਾ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ। ਰਸਤੇ 'ਚ ਰਾਹੋ ਰੋਡ 'ਤੇ ਮੁਰਗੀ ਵਾਲੀ ਗਲੀ ਕੋਲ ਰੁਕ ਗਏ। ਉਸ ਦੀ ਚਿਕਨ ਵਿਕਰੇਤਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਸਾਹਮਣੇ ਗਲੀ ਰੇਹੜੀ ਵਾਲੇ ਦਾ ਲੜਕਾ ਗਗਨਦੀਪ ਮੋੜ ਸਾਥੀਆਂ ਸਮੇਤ ਬੈਠਾ ਸੀ। ਜਦੋਂ ਉਸ ਨੇ ਦੇਖਿਆ ਕਿ ਕੋਈ ਉਸ ਦੇ ਪਿਤਾ ਨਾਲ ਲੜ ਰਿਹਾ ਹੈ ਤਾਂ ਉਸ ਨੇ ਆ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

 

PHOTOPHOTO

 

ਗਗਨਦੀਪ ਅਤੇ ਉਸਦੇ ਸਾਥੀ ਲੜਾਈ ਵਿੱਚ ਆਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਰਾਕੇਸ਼ ਅਤੇ ਰਾਣਾ ਨੇ ਗੋਲੀਆਂ ਨਾਲ ਆਪਣੇ ਬਚਾਅ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗੋਲੀ ਲੱਗ ਗਈ। ਲੋਕਾਂ ਨੇ ਗੋਲੀਬਾਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਕਮਿਸ਼ਨਰ ਕੌਸਤੁਭ ਸ਼ਰਮਾ ਰਾਤ ਕਰੀਬ 11 ਵਜੇ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲfਸ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

 

 

PHOTOPHOTO

 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਖਮੀ ਰਮੇਸ਼ ਦੇ ਪਿਤਾ ਨੇ ਦੱਸਿਆ ਕਿ ਉਹ ਬਾਬਾ ਨਾਮ ਦੇਵ ਕਲੋਨੀ ਪ੍ਰੇਮ ਵਿਹਾਰ ਟਿੱਬਾ ਰੋਡ ਦਾ ਵਸਨੀਕ ਹੈ।ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਪਤਾ ਨਹੀਂ ਕਿਵੇਂ ਹਮਲਾਵਰ ਨੇ ਉਸ ਨੂੰ ਰਾਹੋ ਰੋਡ 'ਤੇ ਬੁਲਾ ਕੇ ਗੋਲੀ ਮਾਰ ਦਿੱਤੀ। ਗੋਲੀਆਂ ਚਲਾਉਣ ਵਾਲਾ ਮੁਲਜ਼ਮ ਕਤਲ ਕੇਸ ਦਾ ਮੁਲਜ਼ਮ ਹੈ ਅਤੇ 5 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।

 

PHOTOPHOTO

ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਰਾਕੇਸ਼ ਅਤੇ ਰਾਣਾ ਆਪਣੇ ਆਟੋ ਵਿੱਚ ਗਹਿਲੇਵਾਲ ਚੌਕ ਵੱਲ ਆ ਰਹੇ ਸਨ। ਉਸ ਦਾ ਚਿਕਨ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਸ ਰੇਹੜੀ ਵਾਲੇ ਦਾ ਲੜਕਾ ਗਗਨਦੀਪ ਮੋੜ ਆਪਣੇ ਸਾਥੀਆਂ ਸਮੇਤ ਸਾਹਮਣੇ ਬੈਠਾ ਸੀ। ਮਾਮਲਾ ਵਿਗੜਦਾ ਦੇਖ ਗਗਨਦੀਪ ਨੇ ਰਾਕੇਸ਼ ਅਤੇ ਰਾਣਾ ਨੂੰ ਨਿਸ਼ਾਨਾ ਬਣਾਉਂਦੇ ਹੋਏ 4 ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ। ਰਾਕੇਸ਼-ਰਾਣਾ ਨੂੰ 3 ਗੋਲੀਆਂ ਲੱਗੀਆਂ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement