
ਪਿਤਾ ਨਾਲ ਚੱਲ ਰਿਹਾ ਸੀ ਝਗੜਾ
Jalandhar News : ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ਜਵਾਹਰ ਨਗਰ ਕੋਠੀ ਨੰਬਰ -40 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੇ ਸਿਰ ‘ਚ ਗੋਲੀ ਲੱਗੀ ਹੈ ਅਤੇ ਲੋਕਾਂ ਨੇ ਖੂਨ ਨਾਲ ਲੱਥਪੱਥ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ। ਜ਼ਖਮੀ ਦਾ ਨਾਂ ਮਾਨਵ ਖੁਰਾਣਾ (44) ਹੈ।
ਜ਼ਖਮੀ ਵਿਅਕਤੀ ਮਨਿਆਰੀ ਕਾਰੋਬਾਰੀ ਦੱਸਿਆ ਜਾ ਰਿਹਾ ਹੈ। ਮਾਨਵ ਦੀ ਰੈਂਕ ਬਜ਼ਾਰ ਵਿੱਚ ਦੁਕਾਨ ਹੈ। ਇਲਾਕਾ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਵ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ। ਮਾਨਵ ਦੇ ਪਰਿਵਾਰ 'ਚ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹੈ।
ਸੂਤਰਾਂ ਮੁਤਾਬਕ ਮਾਨਵ ਦਾ ਆਪਣੇ ਪਿਤਾ ਨਾਲ ਕਾਫੀ ਝਗੜਾ ਰਹਿੰਦਾ ਸੀ ਅਤੇ ਅੱਜ ਸਵੇਰੇ ਵੀ ਉਸ ਦੀ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਹੀ ਮਾਨਵ ਨੇ ਇਹ ਕਦਮ ਚੁੱਕਿਆ। ਇਸ ਘਟਨਾ ਤੋਂ ਬਾਅਦ ਪੁਲਿਸ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਗੋਲੀ ਚਲਾਉਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।