Patiala Accident News : ਪਟਿਆਲਾ 'ਚ ਵਾਪਿਰਆ ਵੱਡਾ ਸੜਕ ਹਾਦਸਾ, ਕਾਰ ਤੇ ਛੋਟੇ ਹਾਥੀ ਵਿਚਾਲੇ ਜ਼ਬਰਦਸਤ ਟੱਕਰ

By : BALJINDERK

Published : Aug 3, 2025, 5:14 pm IST
Updated : Aug 3, 2025, 8:25 pm IST
SHARE ARTICLE
ਪਟਿਆਲਾ 'ਚ ਕਾਰ ਤੇ ਛੋਟੇ ਹਾਥੀ ਵਿਚਾਲੇ ਜ਼ਬਰਦਸਤ ਟੱਕਰ
ਪਟਿਆਲਾ 'ਚ ਕਾਰ ਤੇ ਛੋਟੇ ਹਾਥੀ ਵਿਚਾਲੇ ਜ਼ਬਰਦਸਤ ਟੱਕਰ

Patiala Accident News : ਜ਼ਖ਼ਮੀਆਂ ਨੂੰ ਹਸਪਤਾਲ 'ਚ ਕਰਵਾਇਆ ਦਾਖ਼ਲ

Patiala Accident News : ਪਟਿਆਲਾ 'ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਦੋ ਵਾਹਨਾਂ ਵਰਨਾ ਤੇ ਛੋਟੇ ਹਾਥੀ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਭਿਆਨਕ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਹੋਰ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। 

1

ਥਾਣਾ ਬਖਸ਼ੀਵਾਲ ਅਧੀਨ ਪੈਂਦੀ ਸੈਂਚਰੀ ਇਨਕਲੇਵ ਚੌਕੀ ਇੰਚਾਰਜ ਹਰਬੰਸ ਸਿੰਘ ਅਤੇ ਕੇਸ 'ਤੇ ਆਈਓ ਸਮਸ਼ੇਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਅੰਬਾਲਾ ਵਾਸੀ ਕਾਰ ਚਾਲਕ ਮਹਿੰਦਰ ਕੁਮਾਰ ਜੈਨ ਲੁਧਿਆਣਾ ਤੋਂ ਪਰਿਵਾਰਿਕ ਮੈਂਬਰਾਂ ਸਮੇਤ ਮੱਥਾ ਟੇਕ ਕੇ ਵਾਪਸ ਅੰਬਾਲਾ ਨੂੰ ਜਾ ਰਹੇ ਸਨ, ਜਿਨ੍ਹਾਂ ਦੀ ਸਾਹਮਣੇ ਆਉਂਦੀ ਕਮਰਸ਼ੀਅਲ ਟੈਂਪੂ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ ਜੇਰੇ ਇਲਾਜ ਮਹਿੰਦਰ ਕੁਮਾਰ ਜੈਨ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮੌਤ ਹੋ ਗਈ। 

ਉਥੇ ਹੀ ਚਾਰ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੀ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਥੇ ਹੀ ਟੈਂਪੂ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਹ ਸੜਕ ਹਾਦਸਾ ਇਨਾ ਭਿਆਨਕ ਸੀ ਦੋਵਾਂ ਵਾਹਨਾਂ ਵਿਚੋਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਫਿਰ ਐਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ। ਪੁਲਸ ਮੁਤਾਬਿਕ ਵਾਪਰੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

(For more news apart from A violent collision between car and small elephant in Patiala News in Punjabi, stay tuned to Rozana Spokesman)


                


 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement