Ludhiana ਵਿਚ ਭਾਜਪਾ ਕੌਂਸਲਰਾਂ ਵਿਰੁਧ FIR
Published : Aug 3, 2025, 11:36 am IST
Updated : Aug 3, 2025, 11:52 am IST
SHARE ARTICLE
FIR Against BJP Councilors in Ludhiana Latest News in Punjabi
FIR Against BJP Councilors in Ludhiana Latest News in Punjabi

ਆਪ' ਦੀ ਮਹਿਲਾ ਮੇਅਰ ਨਾਲ ਦੁਰਵਿਵਹਾਰ ਦਾ ਇਲਜ਼ਾਮ

FIR Against BJP Councilors in Ludhiana Latest News in Punjabi ਪੰਜਾਬ ਦੇ ਲੁਧਿਆਣਾ ਵਿਚ ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਗਏ ਭਾਜਪਾ ਕੌਂਸਲਰਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਬਹਿਸ ਤੋਂ ਬਾਅਦ, ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ-5 ਵਿਚ ਭਾਜਪਾ ਕੌਂਸਲਰਾਂ ਤੇ ਅਣਪਛਾਤੇ ਲੋਕਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ।

ਐਫ਼.ਆਈ.ਆਰ. ਵਿਚ ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਾਇਣ, ਮੁਕੇਸ਼ ਖੱਤਰੀ ਅਤੇ ਗੌਰਵਜੀਤ ਗੋਰਾ ਦੇ ਨਾਮ ਹਨ। ਜਦਕਿ 20 ਲੋਕ ਅਣਪਛਾਤੇ ਹਨ। ਉਨ੍ਹਾਂ ਵਿਰੁਧ ਧਾਰਾ 221, 132, 125(4), 351(2) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਕਿਹਾ ਹੈ ਕਿ ਕੌਂਸਲਰਾਂ ਵਿਰੁਧ ਦਰਜ ਮਾਮਲੇ ਵਿਚ ਛੇਤੀ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

ਮੇਅਰ ਦਫ਼ਤਰ ਵਿਚ ਡਿਊਟੀ 'ਤੇ ਤਾਇਨਾਤ ਸੌਦਾਗਰ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਹ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਵਿਚ ਜ਼ੋਨ-ਡੀ ਵਿਚ ਡਿਊਟੀ 'ਤੇ ਤਾਇਨਾਤ ਸੀ। ਫਿਰ ਭਾਜਪਾ ਕੌਂਸਲਰਾਂ ਨੇ ਮੈਡਮ ਨੂੰ ਮਿਲਣ ਲਈ ਸਮਾਂ ਲਿਆ।

ਸ਼ਿਕਾਇਤਕਰਤਾ ਦੇ ਅਨੁਸਾਰ, ਇਸ ਦੌਰਾਨ ਕੁਲਵੰਤ ਸਿੰਘ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਾਇਣ, ਮੁਕੇਸ਼ ਖੱਤਰੀ ਅਤੇ 20 ਹੋਰ ਅਣਪਛਾਤੇ ਵਿਅਕਤੀਆਂ ਨੇ ਮੈਡਮ ਮੇਅਰ ਨਾਲ ਦਫ਼ਤਰ ਵਿਚ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਮੈਡਮ ਜਨਤਕ ਮੀਟਿੰਗ ਵਿਚ ਜਾਣ ਲੱਗੀ ਤਾਂ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਮੈਡਮ ਦੀ ਡਿਊਟੀ ਵਿਚ ਵੀ ਵਿਘਨ ਪਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 1 ਅਗਸਤ ਨੂੰ ਨਗਰ ਨਿਗਮ ਜ਼ੋਨ-ਡੀ ਦੇ 18 ਭਾਜਪਾ ਕੌਂਸਲਰ ਮੇਅਰ ਇੰਦਰਜੀਤ ਕੌਰ ਨੂੰ ਅਪਣੀਆਂ ਸਮੱਸਿਆਵਾਂ ਦੱਸਣ ਲਈ ਮਿਲਣ ਗਏ। ਇਸ ਦੌਰਾਨ ਉਨ੍ਹਾਂ ਦੀ ਮੇਅਰ ਨਾਲ ਬਹਿਸ ਹੋਈ। ਮਾਮਲਾ ਇੰਨਾ ਵਧ ਗਿਆ ਕਿ ਮੇਅਰ ਦਫ਼ਤਰ ਦੇ ਬਾਹਰ ਮੌਜੂਦ ਸੁਰੱਖਿਆ ਨੇ ਕੌਂਸਲਰਾਂ ਨੂੰ ਉੱਥੋਂ ਜਾਣ ਲਈ ਕਿਹਾ। ਇਸ ਦੌਰਾਨ ਨਾਰਾਜ਼ ਭਾਜਪਾ ਕੌਂਸਲਰਾਂ ਨੇ ਮੇਅਰ ਦਫ਼ਤਰ ਦੇ ਅੰਦਰ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ।

ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡਾਂ ਵਿਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ। ਅਧਿਕਾਰੀ ਧੱਕੇਸ਼ਾਹੀ 'ਤੇ ਅੜੇ ਹੋਏ ਹਨ। ਅੱਜ ਜਦੋਂ ਉਹ ਮੇਅਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਕਦੇ ਉਨ੍ਹਾਂ ਨੂੰ ਬਾਹਰ ਭੇਜਿਆ, ਕਦੇ ਅੰਦਰ ਬੁਲਾਇਆ ਅਤੇ ਅੰਤ ਵਿਚ ਬਹਿਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿਤਾ ਗਿਆ। ਉਨ੍ਹਾਂ ਚੇਤਾਵਨੀ ਦਿਤੀ ਕਿ ਉਹ ਮੇਅਰ ਦੇ ਵਿਰੁਧ ਉਦੋਂ ਤਕ ਧਰਨੇ 'ਤੇ ਬੈਠਣਗੇ ਜਦੋਂ ਤਕ ਉਹ ਮੁਆਫ਼ੀ ਨਹੀਂ ਮੰਗਣਗੇ।

ਭਾਜਪਾ ਜ਼ਿਲ੍ਹਾ ਮੁਖੀ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਵਰਕਰ ਅਤੇ ਕੌਂਸਲਰ ਕਿਸੇ ਵੀ ਪਰਚੇ ਤੋਂ ਨਹੀਂ ਡਰਨ ਵਾਲੇ ਕਿਉਂਕਿ ਉਹ ਲੋਕਾਂ ਦੀ ਆਵਾਜ਼ ਲੈ ਕੇ ਮੇਅਰ ਦਫ਼ਤਰ ਗਏ ਸਨ। ਮੈਂ ਖ਼ੁਦ ਭਾਜਪਾ ਦੇ ਜ਼ਿਲ੍ਹਾ ਮੁਖੀ ਵਜੋਂ ਇਸ ਵਿਰੋਧ ਪ੍ਰਦਰਸ਼ਨ ਵਿਚ ਬੈਠਾ ਹਾਂ। 

ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਧਰਨੇ ਵਿਚ ਸ਼ਾਮਲ ਹੋ ਕੇ ਮੇਅਰ ਵਲੋਂ ਕੀਤੇ ਗਏ ਦੁਰਵਿਹਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜਦੋਂ ਤਕ ਮੇਅਰ ਇੰਦਰਜੀਤ ਕੌਰ ਜਨਤਕ ਤੌਰ ਤੇ ਮੁਆਫ਼ੀ ਨਹੀਂ ਮੰਗਦੇ ਉਦੋਂ ਤਕ ਇਹ ਧਰਨਾ ਜਾਰੀ ਰਹੇਗਾ। 

(For more news apart from FIR Against BJP Councilors in Ludhiana Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement