22 ਕਿੱਲਿਆਂ ਵਾਲੀ ਬੀਬੀ ਵਸੂਲਦੀ ਸੀ ਸਰਕਾਰ ਤੋਂ ਬੁਢਾਪਾ ਪੈਨਸ਼ਨ, ਕੇਸ ਦਰਜ
Published : Sep 3, 2018, 1:05 pm IST
Updated : Sep 3, 2018, 1:05 pm IST
SHARE ARTICLE
Pension
Pension

ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਕਈ ਸਕੀਮਾਂ ਦਾ ਅਸਲ ਲਾਭਪਾਤਰੀਆਂ ਨੂੰ ਲਾਭ ਨਹੀਂ ਮਿਲਦਾ, ਜਦੋਂਕਿ ਸਿਆਸੀ ਨੇਤਾਵਾਂ ਨਾਲ ਬਹਿਣ ਉੱਠਣ ਵਾਲੇ ਲੋਕ ਸਰਕਾਰ.............

ਫ਼ਿਰੋਜ਼ਪੁਰ : ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਕਈ ਸਕੀਮਾਂ ਦਾ ਅਸਲ ਲਾਭਪਾਤਰੀਆਂ ਨੂੰ ਲਾਭ ਨਹੀਂ ਮਿਲਦਾ, ਜਦੋਂਕਿ ਸਿਆਸੀ ਨੇਤਾਵਾਂ ਨਾਲ ਬਹਿਣ ਉੱਠਣ ਵਾਲੇ ਲੋਕ ਸਰਕਾਰ ਦੀਆਂ ਉਕਤ ਸਕੀਮਾਂ ਦਾ ਲਾਭ ਲੈ ਲੈਂਦੇ ਹਨ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਦਾ ਸਾਹਮਣੇ ਆਇਆ ਹੈ, ਜਿਥੋਂ ਦੀ ਇਕ ਬੀਬੀ ਜੋ 20-22 ਕਿੱਲੇ ਜ਼ਮੀਨ ਦੀ ਮਾਲਕ ਹੈ ਉਹ ਸਰਕਾਰ ਨੂੰ ਗ਼ਲਤ ਸੂਚਨਾ ਦੇ ਕੇ ਸਰਕਾਰ ਤੋਂ ਬੁਢਾਪਾ ਪੈਨਸ਼ਨ ਵਸੂਲ ਰਹੀ ਸੀ। ਜਿਸ ਦੇ ਵਿਰੁਧ ਮਿਲੀ ਦਰਖਾਸਤ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਜਾਂਚ ਤੋਂ ਮਗਰੋਂ ਉਕਤ ਔਰਤ ਦੇ ਵਿਰੁਧ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਪੁੱਤਰ ਬਾਜ ਸਿੰਘ ਵਾਸੀ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਇਕ ਗੁਰਦੇਵ ਕੌਰ ਨਾਂਅ ਦੀ ਔਰਤ ਜਿਸ ਕੋਲ ਕਰੀਬ 20-22 ਕਿੱਲੇ ਜ਼ਮੀਨ ਹੈ ਅਤੇ ਗਲਤ ਸੂਚਨਾ ਸਰਕਾਰ ਨੂੰ ਦੇ ਕੇ ਬੁਢਾਪਾ ਪੈਨਸ਼ਨ ਲੈ ਰਹੀ ਹੈ, ਜਦੋਂ ਕਿ ਇੰਨੀ ਜ਼ਮੀਨ ਦੀ ਮਾਲਕਣ ਪੈਨਸ਼ਨ ਦੇ ਯੋਗ ਨਹੀਂ ਹੈ।

ਹਰਦੀਪ ਸਿੰਘ ਨੇ ਦਸਿਆ ਕਿ ਇਸ ਮਾਮਲੇ ਸਬੰਧੀ ਉਸ ਵਲੋਂ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਦੇਵ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਦੇ ਵਿਰੁਧ 420 ਆਈਪੀਸੀ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement