
ਅਮਰੀਕਾ ਦੇ ਲਾਸ ਏਂਜਲਸ ਵਿਚ ਕਾਲੇ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ, ਮੌਤ
ਲਾਸ ਏਂਜਲਸ, 2 ਸਤੰਬਰ : ਲਾਸ ਏਂਜਲਸ ਕਾਊਂਟੀ ਦੇ ਸ਼ੇਰਿਫ਼ ਦੇ ਸਹਾਇਕਾਂ ਨੇ ਇਕ ਕਾਲੇ ਵਿਅਕਤੀ ਡਿਜ਼ੋਨ ਕਿਜ਼ੀ ਨੂੰ ਗੋਲੀ ਮਾਰ ਦਿਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿਤੀ। ਅਧਿਕਾਰੀਆਂ ਅਤੇ ਮ੍ਰਿਤਕ ਦੇ ਸਬੰਧੀਆਂ ਦਾ ਕਹਿਣਾ ਹੈ ਕਿ ਉਹ ਸਾਈਕਲ 'ਤੇ ਜਾ ਰਿਹਾ ਸੀ ਅਤੇ ਪੁਲਿਸ ਨੇ ਉਸ ਨੂੰ ਆਵਾਜ਼ਈ ਸਬੰਧੀ ਨਿਸਮ ਦੇ ਉਲੰਘਣ ਲਈ ਰੋਕਿਆ ਜਿਸ 'ਤੇ ਉਹ ਉਥੋਂ ਭੱਜਣ ਲੱਗਾ ਅਤੇ ਇਸੇ ਦੌਰਾਨ ਹੀ ਉਸ ਨੇ ਇਕ ਪੁਲਿਸ ਕਰਮੀ ਨੂੰ ਮੁੱਕਾ ਮਾਰਿਆ। ਇਸ ਦੌਰਾਨ ਉਸ ਦਾ ਗੱਠੜ ਡਿੱਗ ਗਿਆ ਜਿਸ ਵਿਚ ਇਕ ਬੰਦੂਕ ਸੀ। ਸੋਮਵਾਰ ਦੁਪਹਿਰ ਹੋਈ ਇਸ ਗੋਲੀਬਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਵਿਸਕਾਨਸਨ ਦੇ ਕੇਨੋਸ਼ਾ ਵਿਚ ਪੁਲਿਸ ਵਲੋਂ ਇਕ ਕਾਲੇ ਵਿਅਕਤੀ ਜੈਕਬ ਬਲੈਕ ਨੂੰ ਗੋਲੀ ਮਾਰਨ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਨਸਲੀ ਨਿਆਂ ਅਤੇ ਪੁਲਿਸ ਵਿਚ ਸੁਧਾਰ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਗੋਲੀ ਲੱਗਣ ਕਾਰਨ ਬਲੈਕ ਨੂੰ ਲਕਵਾ ਮਾਰ ਗਿਆ ਹੈ। ਦਖਣੀ ਲਾਸ ਏਂਜਲਸ ਖੇਤਰ ਵਿਚ ਸੋਮਵਾਰ ਰਾਤ ਪ੍ਰਦਰਸ਼ਨਕਾਰੀਆਂ ਨੇ ਇਕ ਮਾਰਚ ਕਢਿਆ, ਜਿਸ ਵਿਚ 100 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਅਤੇ ਇਹ ਮਾਰਚ ਕਰਦੇ ਹੋਏ ਗੋਲੀਬਾਰੀ ਵਾਲੇ ਸਥਾਨ ਦੇ ਨੇੜੇ ਸ਼ੈਰਿਫ਼ ਦਫ਼ਤਰ ਤਕ ਗਏ। ਇਸ ਦੌਰਾਨ 'ਜਦੋਂ ਤਕ ਨਿਆਂ ਨਹੀਂ, ਉਦੋਂ ਤਕ ਸ਼ਾਂਤੀ ਨਹੀਂ' ਦੇ ਨਾਅimageਰੇ ਲਗਾ ਰਹੇ ਸਨ। (ਪੀਟੀਆਈ)