
ਪਿਛਲੇ ਸਾਲ ਅਗਸਤ ਮਹੀਨੇ ਦੇ 1014.03 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਈ ਗਿਰਾਵਟ
ਚੰਡੀਗੜ੍ਹ, 3 ਸਤੰਬਰ - ਪੰਜਾਬ ਦਾ ਅਗਸਤ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 987.20 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1014.03 ਕਰੋੜ ਸੀ, ਜੋ ਕਿ ਇਸ ਸਾਲ 2.64 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਧਿਆਨ ਦੇਣ ਯੋਗ ਹੈ ਕਿ ਕੋਵਿਡ-19 ਕਾਰਨ ਟੈਕਸ ਦਾਤਾਵਾਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਪ੍ਰਦਾਨ ਕੀਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਢਿੱਲ ਦਿੱਤੀ ਗਈ ਹੈ।
Punjab gross GST collection stands at Rs.987.20 crore during the August, 2020
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਪਰੈਲ ਤੋਂ ਅਗਸਤ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 3630.48 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 5266.06 ਕਰੋੜ ਰੁਪਏ ਸੀ। ਇਸ ਤਰ੍ਹਾਂ 31.05 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
Punjab gross GST collection stands at Rs.987.20 crore during the August, 2020
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 987.20 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ 41.08 ਫੀਸਦੀ ਬਣਦਾ ਹੈ। ਇਸ ਤਰ੍ਹਾਂ ਅਗਸਤ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1415.8 ਕਰੋੜ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪਰੈਲ ਤੋਂ ਜੁਲਾਈ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 6965 ਕਰੋੜ ਰੁਪਏ ਹੈ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
Punjab gross GST collection stands at Rs.987.20 crore during the August, 2020
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਅਗਸਤ 2020 ਦੇ ਮਹੀਨੇ ਦੌਰਾਨ 86,449 ਕਰੋੜ ਰੁਪਏ ਹੈ, ਜਿਸ ਵਿੱਚ ਸੀ.ਜੀ.ਐਸ.ਟੀ. ਦੀ 15,906 ਕਰੋੜ, ਐਸ.ਜੀ.ਐਸ.ਟੀ. 21,064 ਕਰੋੜ ਰੁਪਏ, ਆਈ.ਜੀ.ਐਸ.ਟੀ. 42,264 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਤਰ ਕੀਤੀ 19,179 ਕਰੋੜ ਰੁਪਏ) ਅਤੇ ਸੈੱਸ 7215 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਤਰ ਕੀਤੀ 673 ਕਰੋੜ ਰੁਪਏ) ਹੈ ਜਦੋਂ ਕਿ ਅਗਸਤ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 98,202 ਕਰੋੜ ਰੁਪਏ ਇਕੱਤਰ ਹੋਇਆ,
Punjab gross GST collection stands at Rs.987.20 crore during the August, 2020
ਜਿਸ ਵਿੱਚੋਂ ਸੀ.ਜੀ.ਐਸ.ਟੀ. 17,733 ਕਰੋੜ ਸੀ, ਐਸ.ਜੀ.ਐਸ.ਟੀ. ਦੀ 24,239 ਕਰੋੜ ਅਤੇ ਆਈ.ਜੀ.ਐਸ.ਟੀ. 48,958 ਕਰੋੜ (ਸਮਾਨ ਦੀ ਦਰਾਮਦ ਤੇ ਇਕੱਤਰ ਕੀਤੇ 24,818 ਕਰੋੜ) ਅਤੇ ਸੈੱਸ 7273 ਕਰੋੜ (ਮਾਲ ਦੀ ਦਰਾਮਦ ਤੇ ਇਕੱਤਰ ਕੀਤੇ 841 ਕਰੋੜ) ਸੀ। ਉਨ੍ਹਾਂ ਅੱਗੇ ਦੱਸਿਆ ਕਿ ਅਗਸਤ 2020 ਦੇ ਮਹੀਨੇ ਦੌਰਾਨ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਇਕੱਤਰ ਹੋਏ ਜੀ.ਐਸ.ਟੀ. ਮਾਲੀਏ ਦਾ 88 ਫੀਸਦੀ ਹੈ।
Punjab gross GST collection stands at Rs.987.20 crore during the August, 2020
ਇਸ ਤੋਂ ਇਲਾਵਾ ਆਯਾਤ ਦੀਆਂ ਵਸਤਾਂ ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 77 ਫੀਸਦੀ ਤੇ 92 ਫੀਸਦੀ ਰਿਹਾ ਹੈ। ਅਪਰੈਲ ਤੋਂ ਅਗਸਤ 2020 ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਪੀਰੀਅਡ ਦੇ ਕੁੱਲ ਜੀ.ਐਸ.ਟੀ. ਮਾਲੀਆ 5,14,377 ਕਰੋੜ ਰੁਪਏ ਦੇ ਮੁਕਾਬਲੇ 3,59,111 ਕਰੋੜ ਰੁਪਏ ਰਿਹਾ ਹੈੈ, ਜੋ ਕਿ 30 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
CST
ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਅਗਸਤ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 539.44 ਕਰੋੜ ਹੈ, ਜਦੋਂ ਕਿ ਅਗਸਤ 2019 ਦੇ ਮਹੀਨੇ ਲਈ ਇਹ ਕਲੈਕਸ਼ਨ 394.14 ਕਰੋੜ ਸੀ। ਅਗਸਤ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਮਾਲੀਏ ਨਾਲੋਂ 26.78 ਫੀਸਦੀ ਵੱਧ ਹੈ।
GST
ਅਪਰੈਲ ਤੋਂ ਅਗਸਤ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 2032.75 ਕਰੋੜ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਪੀਰੀਅਡ ਲਈ 2397.15 ਕਰੋੜ ਸੀ, ਜੋ ਕਿ 15.20 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ ਪਰ ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਨੂੰ ਜੇ ਇਕੱਠਿਆਂ ਵਾਚਿਆ ਜਾਵੇ ਤਾਂ 2020 ਦੌਰਾਨ ਕਰ ਦੀ ਉਗਰਾਹੀ 1526.54 ਕਰੋੜ ਰੁਪਏ ਅਤੇ ਅਗਸਤ 2019 ਦੌਰਾਨ ਇਹੋ ਉਗਰਾਹੀ 1408.17 ਕਰੋੜ ਰੁਪਏ ਰਹੀ। ਇਸ ਤਰ੍ਹਾਂ ਅਗਸਤ ਮਹੀਨੇ ਸਾਲ 2020 ਦੀ ਉਗਰਾਹੀ ਬੀਤੇ ਵਰ੍ਹੇ ਨਾਲੋਂ 118.47 ਕਰੋੜ ਰੁਪਏ ਵੱਧ ਰਹੀ।