
ਗੁਤਾਰੇਸ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ
ਸੰਯੁਕਤ ਰਾਸ਼ਟਰ, 2 ਸਤੰਬਰ : ਸੰਯੁਕਤ ਰਾਸ਼ਟਰ ਦੇ ਮਹਾਂ ਸਕੱਤਰ ਏਂਤੋਨਿਉ ਗੁਤਾਰੇਸ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ ਅਤੇ ਵਿਸ਼ਵ ਸੰਗਠਨ ਵਿਚ ਸੁਧਾਰ, ਬਹੁਪੱਖਵਾਦ ਅਤੇ ਸਮਰਥਨ ਦੀ ਅਪਣੀ ਦ੍ਰਿੜਤਾ ਦੀ ਸ਼ਲਾਘਾ ਕਰਦੇ ਹੋਏ ਯਾਦ ਕੀਤਾ। ਕਈ ਬੀਮਾਰੀਆਂ ਨਾਲ 21 ਦਿਨ ਤਕ ਲੜਨ ਤੋਂ ਬਾਅਦ ਮੁਖਰਜੀ ਦਾ 84 ਸਾਲ ਦੀ ਉਮਰ ਵਿਚ ਸੋਮਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਮਹਾਂ ਸਕੱਤਰ ਦੇ ਬੁਲਾਰੇ ਸਟੀਫ਼ਨ ਦੂਜਾਰਿਕ ਨੇ ਕਿਹਾ,''ਮਹਾਂ ਸਕੱਤਰ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ ਦੀ ਦੁਖਦ ਸੂਚਨਾ ਮਿਲੀ ਅਤੇ ਉਨ੍ਹਾਂ ਨੇ ਅਪਣੇ ਪ੍ਰਵਾਰ ਅਤੇ ਭਾਰਤ ਸਰਕਾਰ ਅਤੇ ਲੋਕਾਂ ਦੇ ਪ੍ਰਤੀ ਅਪਣੀ ਹਮਦਰਦੀ ਜ਼ਾਹਰ ਕੀਤੀ ਹੈ।'image' (ਪੀਟੀਆਈ)