
ਕੋਵਿਡ-19 ਦੇ ਮਰੀਜ਼ਾਂ ਲਈ ਘਰਾਂ 'ਚ ਇਕਾਂਤਵਾਸ ਦੇ ਨਿਯਮਾਂ ਨੂੰ ਕੀਤਾ ਆਸਾਨ : ਸਿਹਤ ਮੰਤਰੀ
ਮਰੀਜ਼ਾਂ ਨੂੰ ਸਾਹਮਣੇ ਆਉਣ ਅਤੇ ਖ਼ੁਦ ਨੂੰ ਕੋਵਿਡ-19 ਦਾ ਟੈਸਟ ਕਰਵਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 2 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਤੇ ਪਰਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਮਰੀਜ਼ਾਂ ਨੂੰ ਸਾਹਮਣੇ ਆਉਣ ਅਤੇ ਖ਼ੁਦ ਨੂੰ ਕੋਵਿਡ-19 ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਨੇ ਮਰੀਜ਼ਾਂ ਨੂੰ ਘਰਾਂ 'ਚ ਇਕਾਂਤਵਾਸ ਦੀ ਸੁਵਿਧਾ ਪ੍ਰਾਪਤ ਕਰਨ ਦੇ ਨਿਯਮਾਂ ਨੂੰ ਆਸਾਨ ਕਰ ਦਿਤਾ ਹੈ।
ਕੋਵਿਡ-19 ਪਾਜ਼ੇਟਿਵ ਮਰੀਜ਼ ਦਾ ਇਲਾਜ ਕਰ ਰਹੇ ਮੈਡੀਕਲ ਅਫ਼ਸਰ ਵਲੋਂ ਕਲੀਨੀਕਲ ਸਲਾਹ ਅਨੁਸਾਰ ਘੱਟ ਲੱਛਣਾਂ/ਪੂਰਵ-ਲੱਛਣ/ਲੱਛਣਾਂ ਤੋਂ ਬਿਨਾਂ ਵਾਲੇ ਕੇਸਾਂ ਨੂੰ ਘਰਾਂ 'ਚ ਆਸਾਨੀ ਨਾਲ ਇਕਾਂਤਵਾਸ ਦੀ ਸੁਵਿਧਾ ਦਿਤੀ ਜਾ ਸਕਦੀ ਹੈ। ਅਜਿਹੇ ਕੇਸ, ਜਿਨ੍ਹਾਂ ਕੋਲ ਘਰਾਂ ਵਿਚ ਖ਼ੁਦ ਨੂੰ ਅਤੇ ਪ੍ਰਵਾਰ ਨੂੰ ਏਕਾਂਤਵਾਸ ਕਰਨ ਦੀ ਸੁਵਿਧਾ ਹੈ ਅਤੇ 60 ਸਾਲ ਤੋਂ ਉਪਰ ਦੀ ਉਮਰ ਵਾਲੇ ਬਜ਼ੁਰਗ ਵਿਅਕਤੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਜਿਵੇਂ ਕਿ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਰੋਨਿਕ ਲੰਗਜ਼/ ਲਿਵਰ/ਕਿਡਨੀ ਡਿਜ਼ੀਜ਼, ਕੇਅਰਬਰੋ-ਵਸਕੁਲਰ ਆਦਿ ਬਿਮਾਰੀਆਂ ਹਨ, ਉਨ੍ਹਾਂ ਨੂੰ ਮੈਡੀਕਲ ਅਫ਼ਸਰਾਂ ਦੀ ਸਲਾਹ ਨਾਲ ਹੀ ਘਰ ਵਿਚ ਆਈਸੋਲੇਟ ਕਰਨ ਦੀ ਸੁਵਿਧਾ ਦਿਤੀ ਜਾ ਸਕਦੀ ਹੈ ਤਾਂ ਜੋ ਮਰੀਜ਼ਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਸਿਹਤ ਮੰਤਰੀ ਨੇ ਜਾਣਕਾਰੀ ਦਿਤੀ ਹੈ ਕਿ ਇਕਾਂਤਵਾਸ ਲਈ ਮਰੀਜ਼ ਵਲੋਂ ਇਕਰਾਰਨਾਮਾ (ਸਵੈ-ਘੋਸ਼ਣਾ ਪੱਤਰ) ਲਿਖ ਕੇ ਦਿਤਾ ਜਾਵੇਗਾ ਕਿ ਉਨ੍ਹਾਂ ਕੋਲ ਘਰ ਵਿੱਚ ਇਕਾਂਤਵਾਸ ਲਈ ਵਖਰਾ ਕਮਰਾ ਤੇ ਟਾਇਲਟ ਦੀ ਸੁਵਿਧਾ ਹੈ। ਇਸੇ ਤਰ੍ਹਾਂ ਮਰੀਜ ਨੂੰ ਕਿੱਟ ਖ਼ਰੀਦਣੀ ਜ਼ਰੂਰੀ ਹੋਵੇਗੀ, ਜਿਸ ਵਿਚ ਪਲਸ ਔਕਸੀਮੀਟਰ, ਥਰਮਾਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀ ਗੋਲੀ ਸ਼ਾਮਲ ਹੈ। ਮਰੀਜ਼ ਦੇ ਮੋਬਾਈਲ ਵਿਚ ਕੋਵਾ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਵੇ ਅਤੇ ਹਮੇਸ਼ਾ ਐਕਟਿਵ (ਬਲੂਟੁਥ ਅਤੇ ਵਾਈ-ਫਾਈ ਦੁਆਰਾ) ਰੱਖੀ ਜਾਵੇ। ਮਰੀਜ਼ ਦੀ ਸਹਿਮਤੀ ਜ਼ਰੂਰੀ ਹੋਵੇਗੀ ਕਿ ਉਹ ਦਿਨ ਵਿੱਚ 3 ਵਾਰ ਆਕਸੀਜ਼ਨ ਅਤੇ ਬੁਖ਼ਾਰ ਦੀ ਜਾਂਚ ਕਰੇਗਾ/ਕਰੇਗੀ ਅਤੇ ਆਪਣੀ ਸਿਹਤ ਦਾ ਪੂਰਾ ਰਿਕਾਰਡ ਰਖਿਆ ਜਾਵੇਗਾ ਅਤੇ ਲਗਾਤਾਰ ਸਿਹਤ ਸਥਿਤੀ ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਜਾਣਕਾਰੀ ਦਿਤੀ ਜਾਵੇਗੀ, ਜੋ ਫਾਲੋ-ਅੱਪ ਲਈ ਨਿਗਰਾਨੀ ਟੀਮ ਨੂੰ ਸਹੂਲਤ ਪ੍ਰਦਾਨ ਕਰਨਗੇ।
ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਘਰ ਵਿਚ ਇਕਾਂਤਵਾਸ (ਆਈਸੋਲੇਸ਼ਨ) 17 ਦਿਨ ਅਤੇ ਜੇਕਰ ਲੱਛਣ ਨਹੀਂ ਆਉਂਦੇ ਤਾਂ 3 ਦਿਨਾਂ ਵਿਚ ਖ਼ਤਮ ਕਰ ਦਿਤਾ ਜਾਵੇਗਾ। ਜੇਕਰ ਗੰਭੀਰ ਲੱਛਣ ਤੇ ਸਮੱਸਿਆਵਾਂ ਹੋਣ ਤਾਂ ਤੁimageਰੰਤ ਮੈਡੀਕਲ ਸਹਾਇਤਾ ਪ੍ਰਾਪਤ ਕੀਤੀ ਜਾਵੇ।