
ਮੋਦੀ ਵਲੋਂ ਪੈਦਾ ਕੀਤੀ ਤਰਾਸਦੀ ਦੀ ਲਪੇਟ 'ਚ ਹੈ ਭਾਰਤ : ਰਾਹੁਲ
ਮੋਦੀ ਵਲੋਂ ਪੈਦਾ ਕੀਤੀ ਤਰਾਸਦੀ ਦੀ ਲਪੇਟ 'ਚ ਹੈ ਭਾਰਤ : ਰਾਹੁਲ
ਨਵੀਂ ਦਿੱਲੀ, 2 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਚੀਨ ਨਾਲ ਸਹਰੱਦ 'ਤੇ ਰੇੜਕੇ ਨੂੰ ਲੈ ਕੇ ਬੁਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਅਤੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ।
ਰਾਹੁਲ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਦੇਸ਼ ਅੱਜ ਮੋਦੀ ਵਲੋਂ ਪੈਦਾ ਕੀਤੀ ਤਰਾਸਦੀ ਦੀ ਲਪੇਟ ਵਿਚ ਹੈ। ਦੇਸ਼ ਵਿਚ ਅੱਜ ਜੀ. ਡੀ. ਪੀ. -23.9 ਫ਼ੀ ਸਦੀ ਦੀ ਇਤਿਹਾਸਕ ਗਿਰਾਵਟ ਹੈ। ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। 12 ਕਰੋੜ ਨੌਕਰੀਆਂ ਚਲੀਆਂ ਗਈਆਂ। ਸੂਬਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਬਕਾਇਆ ਨਹੀਂ ਦਿਤਾ ਜਾ ਰਿਹਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''6 ਸਾਲ ਤੋਂ ਡਿਗਦੀ ਅਰਥਵਿਵਸਥਾ ਦਾ ਦੋਸ਼ ''ਭਗਵਾਨ'' 'ਤੇ ਲਾਉਣਾ ਅਪਰਾਧ ਹੈ। (ਪੀਟੀਆimageਈ)