
ਭਾਰਤੀ ਜੀਵਨ ਬੀਮਾ ਨਿਗਮ ਨੇ 65ਵੇਂ ਸਾਲ ਵਿਚ ਕੀਤਾ ਪ੍ਰਵੇਸ਼
ਚੰਡੀਗੜ੍ਹ, 2 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਰਤੀ ਜੀਵਨ ਬੀਮਾ ਨਿਗਮ ਇਕ ਸਤੰਬਰ 2020 ਨੂੰ ਅਪਣੇ 65ਵੇਂ ਸਥਾਪਨਾ ਸਾਲ ਵਿਚ ਪ੍ਰਵੇਸ਼ ਕਰ ਗਿਆ। ਇਸ ਨੇ ਦੇਸ਼ ਦੀ ਇਕ ਪ੍ਰਮੁਖ ਵਿੱਤੀ ਸੰਸਥਾ ਦੇ ਰੂਪ ਵਿਚ, ਜੀਵਨ ਬੀਮਾ ਦੇ ਸੰਦੇਸ਼ ਨੂੰ ਫੈਲਾਉਣ ਵਿਚ ਅਹਿਮ ਯੋਗਦਾਨ ਦਿਤਾ ਹੈ। ਅਪਣੇ 64 ਸਾਲਾਂ ਦੇ ਜੀਵਨ ਕਾਲ ਵਿਚ ਐਲਆਈਸੀ ਨੇ 14 ਦੇਸ਼ਾਂ ਵਿਚ ਅਪਣੀ ਮੌਜੂਦਗੀ ਦਰਜ ਕਰਵਾਉਣ ਦੇ ਨਾਲ ਆਲਮੀ ਪੱਧਰ 'ਤੇ ਇਕ ਮਾਨਤਾ ਪ੍ਰਾਪਤ ਵਿੱਤੀ ਸਮੂਹ ਦੇ ਰੂਪ ਵਿਚ ਇਕ ਮੋਹਰੀ ਲਾਈਫ਼ ਇਨਸ਼ੋਰੈਂਸ ਐਚਐਫ਼ਐਲ ਲਿਟਿਡ, ਐਲਆਈਸੀ ਪੇਂਸ਼ਨ ਫ਼ੰਡ ਲਿਮਟਿਡ, ਐਲਆਈਸੀ ਮਿਊਚੁਅਲ ਫ਼ੰਡ, ਐਲਆਈਸੀ ਕਾਰਡ ਸਰਵਿਸਿਜ਼ ਲਿਮਟਿਡ, ਆਈਡੀਬੀਆਈ ਬੈਂਕ ਲਿਮਟਿਡ, ਐਲਆਈਸੀ ਐਚਐਫ਼ਐਲ ਕੇਅਰ ਹੋਮਜ਼ ਲਿਮਟਿਡ ਵਰਗੀਆਂ ਪ੍ਰਬੰਧਨ ਕੰਪਨੀਆਂ ਰਾਹੀਂ ਹੋਰ ਵਿੱਘੀ ਸੇਵਾਵਾਂ ਵਿਚ ਨਿਵੇਸ਼ ਕੀਤਾ ਹੈ। ਸੰਨ 1965 ਵਿਚ 5 ਕਰੋੜ ਰੁਪਏ ਦੀ ਸ਼ੁਰੂਆਤੀ ਪੂੰਜੀ ਨਾਲ ਸ਼ੁਰੂ ਐਲਆਈਸੀ ਕੋਲ ਅੱਜ 31,14,496.05 ਕਰੋੜ ਰੁਪਏ ਦੀ ਜੀਵਨ ਨਿਧੀ ਨਾਲ 31,96,214.81 ਕਰੋੜ ਰੁਪਏ ਦੀ ਜਇਦਾਦ ਹੈ।image