
ਵਿਰੋਧੀ ਧਿਰ ਅਰਥਵਿਵਸਥਾ-ਮਹਾਂਮਾਰੀ 'ਤੇ ਸਵਾਲ ਨਾ ਪੁੱਛੇ, ਇਸ ਲਈ ਰੱਦ ਹੋਇਆ ਪ੍ਰਸ਼ਨਕਾਲ : ਟੀ.ਐਮ.ਸੀ
ਪ੍ਰਸ਼ਨਕਾਲ ਦੀ ਵਿਵਸਥਾ ਨੂੰ ਕਾਰਵਾਈ ਤੋਂ ਹਟਾਏ ਜਾਣ ਦਾ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅਤੇ ਰਾਜ ਸਭਾ 'ਚ ਪਾਰਟੀ ਸੰਸਦੀ ਦਲ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਇਸ ਨਾਲ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਰਕਾਰ ਤੋਂ ਸਵਾਲ ਪੁੱਛਣ ਦੇ ਅਪਣੇ ਹੱਕ ਨੂੰ ਗਵਾ ਦੇਣਗੇ। ਉਨ੍ਹਾਂ ਇਕ ਟਵੀਟ ਕਰ ਕੇ ਕਿਹਾ,''ਮਹਾਂਮਾਰੀ ਲੋਕਤੰਤਰ ਦਾ ਕਤਲ ਕਰਨ ਦਾ ਬਹਾਨਾ ਬਣ ਗਈ ਹੈ।'' ਇਕ ਹੋਰ ਟਵੀਟ 'ਚ ਕਿਹਾ, ''ਸੰਸਦ ਮੈਂਬਰਾਂ ਨੂੰ ਸੰਸਦ 'ਚ ਪ੍ਰਸ਼ਨਕਾਲ ਵਾਲੇ ਸਵਾਲ 15 ਦਿਨ ਪਹਿਲਾਂ ਜਮ੍ਹਾਂ ਕਰਾਉਣੇ ਹੁੰਦੇ ਹਨ। ਸੈਸ਼ਨ ਦੀ ਸ਼ੁਰੂਆਤ 15 ਸਤੰਬਰ ਤੋਂ ਹੋ ਰਹੀ ਹੈ। ਇਸ ਲਈ ਪ੍ਰਸ਼ਨਕਾਲ ਰੱਦ ਹੋ ਗਿਆ? 1950 ਦੇ ਬਾਅਦ ਪਹਿਲੀ ਵਾਰ ਜਦੋਂ ਸੰਸਦ ਦੇ ਕੰਮਕਾਜ ਦੇ ਘੰਟੇ ਪਹਿਲਾਂ ਵਾਲੇ ਹੀ ਹਨ ਤਾਂ ਪ੍ਰਸ਼ਨਕਾਲ ਕਿਉਂ ਰੱਦ ਕੀਤਾ ਗਿਆ? ਉਨ੍ਹਾਂ ਕਿਹਾ ਕਿ ਸੱਤਾਧਿਰ ਦੇ ਇਸ ਫ਼ੈਸਲੇ ਨਾਲ ਉਹ ''ਅਪਣੇ ਸਾਂਸਦਾਂ ਨੂੰ ਵੀ ਸਵਾਲ ਪੁੱਛਣ ਦੇ ਮੌਕੇ ਨਹੀਂ ਦੇ ਰਹੀ।'' ਉਨ੍ਹਾਂ ਕਿਹਾ, ''ਇਸ ਦਾ ਮਤਲਬ ਇਹ ਹੈ ਕਿ ਅਸੀਂ ਅਰਥਵਿਵਸਥਾ ਅਤੇ ਮਹਾਂਮਾਰੀ ਨੂੰ ਲੈ ਕੇ ਕੋਈ ਸਵਾਲ ਨਹੀਂ ਪੁੱਛ ਸਕਦੇ।''image