
ਪ੍ਰਧਾਨ ਮੰਤਰੀ ਮੋਦੀ 26 ਸਤੰਬਰ ਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਡਿਜੀਟਲ ਸਤਰ ਨੂੰ ਕਰ ਸਕਦੇ ਹਨ ਸੰਬੋਧਨ
ਸੰਯੁਕਤ ਰਾਸ਼ਟਰ, 2 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰ ਸਕਦੇ ਹਨ। ਉੱਪ ਪਧਰੀ ਬੈਠਕ ਲਈ ਆਲਮੀ ਬੁਲਾਰਿਆਂ ਦੀ ਤਤਕਾਲੀ ਸੂਚੀ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸੰਯੁਕਤ ਰਾਸ਼ਟਰ ਦੇ 75 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਸਾਲ ਸਾਲਾਨਾ ਮਹਾਂਸਭਾ ਦਾ ਸਤਰ ਆਨਲਾਈਨ ਆਯੋਜਤ ਕੀਤਾ ਜਾ ਰਿਹਾ ਹੈ ਅਤੇ ਦੇਸ਼ਾਂ ਅਤੇ ਸਰਕਾਰਾਂ ਦੇ ਪ੍ਰਮੁਖ ਕੋਰੋਨਾ ਆਲਮੀ ਮਹਾਂਮਾਰੀ ਕਾਰਨ ਸ਼ਰੀਰਕ ਤੌਰ 'ਤੇ ਇਸ ਸਭਾ ਵਿਚ ਨਹੀਂ ਇਕੱਠੇ ਹੋ ਸਕਣਗੇ। ਆਲਮੀ ਨੇਤਾ ਸਤਰ ਲਈ ਪਹਿਲਾਂ ਤੋਂ ਰੀਕਾਰਡ ਕੀਤੇ ਗਏ ਵੀਡੀਉ ਬੁਲਾਰਿਆਂ ਨੂੰ ਸੌਂਪਣਗੇ।
ਸੰਯੁਕਤ ਰਾਸ਼ਟਰ ਵਿਚ ਮਹਾਂਸਭਾ ਅਤੇ ਸੰਮੇਲਨ ਪ੍ਰਬੰਧ ਵਿਭਾਗ ਨੇ ਸਭਾ ਦੇ 75ਵੇਂ ਸਤਰ ਦੀ ਆਮ ਚਰਚਾ ਲਈ ਮੰਗਲਵਾਰ ਨੂੰ ਬੁਲਾਰਿਆਂ ਦੀ ਤਤਕਾਲੀ ਸੂਚੀ ਸਥਾਈ ਮਿਸ਼ਨਾਂ ਨੂੰ ਜਾਰੀ ਕੀਤੀ। ਸੂਚੀ ਮੁਤਾਬਕ, ਮੋਦੀ 26 ਸਤੰਬਰ ਦੀ ਸਵੇਰ ਆਮ ਚਰਚਾ ਨੂੰ ਸੰਬੋਧਨ ਕਰ ਸਕਦੇ ਹਨ। ਹਾਲਾਂਕਿ, ਇਹ ਧਿਆਨ ਰਖਣਾ ਹੋਵੇਗਾ ਕਿ ਸੂਚੀ ਤਤਕਾਲੀ ਹੈ ਅਤੇ ਦੋ ਹੋਰ ਵਾਰ ਜਾਰੀ ਹੋਣਗੀਆਂ ਕਿਉਂਕਿ ਅਗਲੇ ਕੁਝ ਹਫ਼ਤਿਆਂ ਵਿਚ ਆਮ ਚਰਚਾ ਲਈ ਸਮਾਗਮ ਅਤੇ ਬੁਲਾਰੇ ਬਦਲੇ ਜਾ ਸਕਦੇ ਹਨ। ਆਮ ਬਹਿਸ ਲਈ ਅੰਤਮ ਬੁਲਾਰਾ ਕ੍ਰਮ ਅਲਗ ਹੋ ਸਕਦਾ ਹੈ।
ਸੂਚੀ ਮੁਤਾਬਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਪਹਿਲੇ ਬੁਲਾਰੇ ਹਨ। ਰਵਾਇਤੀ ਰੂਪ ਵਿਚ ਅਮਰੀਕਾ ਆਮ ਬਹਿਸ ਵਿਚ ਦੂਜੇ ਦਿਨ ਬੁਲਾਰਾ ਹੁੰਦਾ ਹੈ ਅਤੇ ਅਜਿਹੀ ਉਮੀਦ ਹੈ ਕਿ ਰਾਸ਼ਟਰ ਪਤੀ ਡੋਨਾਲਡ ਟਰੰਪ ਅਹੁਦੇ 'ਤੇ ਰਹਿੰਦੇ ਹੋਏ ਅਪਣਾ ਆਖ਼ਰੀ ਸੰਬੋਧਨ ਨਿਜੀ ਰੂਪ ਵਿਚ ਦੇਣ ਲਈ ਨਿਊਯਾਰਕ ਜਾ ਸਕਦੇ ਹਨ। (ਪੀਟੀਆਈ)image