
ਮੁਹਾਲੀ ਅਦਾਲਤ ਤੋਂ ਝਟਕੇ ਮਗਰੋਂ ਹਾਈ ਕੋਰਟ ਪੁੱਜੇ ਸੁਮੇਧ ਸੈਣੀ, ਪੱਲੇ ਹਾਲੇ ਵੀ ਨਿਰਾਸ਼ਾ
ਅਗਾਊਂ ਜ਼ਮਾਨਤ ਰੱਦ ਕਰਨ ਵਿਰੁਧ ਤੇ ਮੁੜ ਸੀਬੀਆਈ ਜਾਂਚ ਲਈ ਉਚ ਅਦਾਲਤ ਦਾ ਕੀਤਾ ਰੁਖ਼
to
ਚੰਡੀਗੜ੍ਹ, 2 ਸਤੰਬਰ (ਨੀਲ ਭਾਲਿੰਦਰ ਸਿੰਘ) : ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ਵਿਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੰਗਲਵਾਰ ਮੁਹਾਲੀ ਅਦਾਲਤ ਵਲੋਂ ਜ਼ਮਾਨਤ ਰੱਦ ਹੋਣ ਦੇ ਝਟਕੇ ਤੋਂ ਬਾਅਦ ਅੱੱਜ ਬੁਧਵਾਰ ਵੀ ਰਤਾ ਕੂ ਇਕ ਹੋਰ ਅਦਾਲਤੀ ਝਟਕਾ ਲੱਗਾ ਹੈ। ਸੈਣੀ ਦੀ ਪਟੀਸ਼ਨ ਉਤੇ ਅੱੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਨਹੀਂ ਹੋਈ। ਪਰ ਪਟੀਸ਼ਨ ਉਤੇ ਅੱਗੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਜਸਟਿਸ ਅਨਮੋਲ ਰਤਨ ਸਿੰਘ ਨੇ ਕੇਸ ਵਾਪਸ ਚੀਫ਼ ਜਸਟਿਸ ਨੂੰ ਭੇਜ ਦਿਤਾ। ਜੱਜ ਨੇ ਚੀਫ਼ ਜਸਟਿਸ ਨੂੰ ਇਹ ਕੇਸ ਕਿਸੇ ਦੂਜੇ ਬੈਂਚ ਨੂੰ ਸੁਣਵਾਈ ਲਈ ਭੇਜਣ ਦੀ ਬੇਨਤੀ ਕੀਤੀ ਹੈ। ਦਸਣਯੋਗ ਹੈ ਕਿ ਉਕਤ ਜੱਜ ਹਾਈ ਕੋਰਟ ਜੱਜ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹਾਈ ਕੋਰਟ ਵਿਚ ਪੇਸ਼ ਹੁੰਦੇ ਰਹੇ ਹਨ ਜਿਸ ਕਰ ਕੇ ਉਨ੍ਹਾਂ ਨੇ ਪਟੀਸ਼ਨ ਉੱਤੇ ਸੁਣਵਾਈ ਕਰਨਾ ਜਾਇਜ਼ ਨਹੀਂ ਸਮਝਿਆ। ਇਸ ਪਟੀਸ਼ਨ ਵਿਚ ਸੈਣੀ ਨੇ ਮਟੌਰ ਥਾਣੇ ਵਿਚ ਦਰਜ ਮਾਮਲੇ ਦੀ ਸੀਬੀਆਈ ਅਤੇ ਪੰਜਾਬ ਤੋਂ ਬਾਹਰ ਕਿਸੇ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗ਼ਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਨੇ ਮੁੱਖ ਤੌਰ ਉਤੇ ਅਗਾਊਂ ਜ਼ਮਾਨਤ ਲਈ ਹੁਣ ਹਾਈ ਕੋਰਟ ਪਹੁੰਚ ਕੀਤੀ ਹੈ।
ਉਧਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਅਰਜ਼ ਦਾਇਰ ਕਰ ਕੇ ਕਿਹਾ ਕਿ ਸੀਬੀਆਈ ਇਸ ਮਾਮਲੇ ਵਿਚ ਸੈਣੀ ਨੂੰ ਸਹਿਯੋਗ ਕਰ ਰਹੀ ਹੈ। ਸੀਬੀਆਈ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਜਾਣਬੁੱਝ ਕੇ ਵਿਸ਼ੇਸ਼ ਜਾਂਚ ਟੀਮ ਨੂੰ ਉਪਲੱਬਧ ਨਹੀਂ ਕਰਵਾ ਰਹੀ ਹੈ। ਸੀਬੀਆਈ ਸੈਣੀ ਦੇ ਪ੍ਰਭਾਵ ਵਿਚ ਹੈ ਲਿਹਾਜਾ ਉਸ ਵਲੋਂ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪਟੀਸ਼ਨ ਵਿਚ ਸੈਣੀ ਨੇ ਮੰਗ ਕੀਤੀ ਹੈ ਕਿ ਜਦੋਂ ਤਕ ਹਾਈ ਕੋਰਟ ਵਿਚ ਉਨ੍ਹਾਂ ਦੀ ਇਹ ਪਟੀਸ਼ਨ ਵਿਚਾਰਾਧੀਨ ਹੈ ਉਦੋਂ ਤਕ ਮਾਮਲੇ ਵਿਚ ਗਠਿਤ ਐਸਆਈਟੀ ਦੀ ਜਾਂਚ ਉੱਤੇ ਰੋਕ ਲਗਾਈ ਜਾਵੇ। ਪਟੀਸ਼ਨ ਵਿਚ ਕਿਹਾ ਹੈ ਕਿ ਇਕ ਹੀ ਮਾਮਲੇ ਵਿਚ ਦੋ ਵਾਰ ਐਫ਼ਆਈਆਰ ਦਰਜ ਕਿਵੇਂ ਹੋ ਸਕਦੀ ਹੈ? ਇਸ ਲਈ ਉਨ੍ਹਾਂ ਨੇ ਮਟੌਰ ਥਾਣੇ ਵਿਚ ਦਰਜ ਐਫ਼ਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਦੀ ਰਾਜਨੀਤਕ ਦਖ਼ਲ ਦੇ ਚਲਦੇ ਮਟੌਰ ਥਾimageਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।