
ਮਹਾਂਮਾਰੀ ਨੇ ਇਕ ਦਿਨ 'ਚ 106 ਜਾਨਾਂ ਲਈਆਂ
ਚੰਡੀਗੜ੍ਹ, 2 ਸਤੰਬਰ (ਨੀਲ ਭਾਲਿੰਦਰ ਸਿੰਘ): ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਇਕ ਦਿਨ ਦੀਆਂ ਸੱਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 106 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਦਸਣਯੋਗ ਹੈ ਪੰਜਾਬ ਦਾ ਮੋਟੈਲੀਟੀ ਰੇਟ 2.7 ਹੈ ਅਤੇ ਮਹਾਂਰਾਸ਼ਟਰ ਤੇ ਗੁਜਰਾਤ ਦਾ 3.1 ਜਦਕਿ ਪੰਜਾਬ ਦਾ ਰਿਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। ਪਹਿਲੀ ਸਤੰਬਰ ਨੂੰ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦਾ ਰਿਕਵਰੀ ਰੇਟ 69% ਹੈ। ਇਸ ਤੋਂਂ ਇਲਾਵਾ ਅੱਜ ਪੰਜਾਬ ਵਿਚ 1514 ਨਵੇਂ ਮਰੀਜ਼ ਪਾਜ਼ੇਟਿਵ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿਚ ਹੁਣ ਤਕ 56989 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 39742 ਮਰੀਜ਼ ਠੀਕ ਹੋ ਚੁੱਕੇ, ਬਾਕੀ 15629 ਮਰੀਜ਼ ਇਲਾਜ ਅਧੀਨ ਹਨ। ਪੀੜਤ 440 ਮਰੀਜ਼ ਆਕਸੀਜਨ ਅਤੇ 71 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਅੱਜ ਸੱਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 242, ਜਲੰਧਰ 171, ਬਠਿੰਡਾ 163 ਤੇ ਪਟਿਆਲਾ ਤੋਂ 160 ਨਵੇਂ ਪਾਜ਼ੇਟਿਵ ਮਰੀਜ਼ ਪਾਜ਼ੇਟਿਵ ਹੋਏ ਹਨ। ਹੁਣ ਤਕ 1618 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਹੋਈਆਂ 106 ਮੌਤਾਂ ਵਿਚ 8 ਅੰਮ੍ਰਿਤਸਰ, 6 ਪਟਿਆਲਾ, 18 ਲੁਧਿਆਣਾ, 11 ਜਲੰਧਰ, 10 ਬਠਿੰਡਾ, 9 ਮੋਹਾਲੀ, 1 ਮੁਕਤਸਰ, 2 ਫ਼ਰੀਦਕੋਟ, 5 ਕਪੂਰਥਲਾ, 3 ਫ਼ਤਿਹਗੜ੍ਹ ਸਾਹਿਬ, 3 ਫ਼ਾਜ਼ਿਲਕਾ, 5 ਫ਼ਿਰੋਜ਼ਪੁਰ, 8 ਗੁਰਦਾਸਪੁਰ, 5 ਹੁਸ਼ਿਆਰਪੁਰ, 1image ਨਵਾਂ ਸ਼ਹਿਰ, 7 ਰੋਪੜ, 2 ਸੰਗਰੂਰ, 2 ਤਰਨਤਾਰਨ ਤੋਂ ਹਨ।