
ਟਰੰਪ, ਪੋਂਪੀਉ ਨੇ ਮੁਖਰਜੀ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ
ਵਾਸ਼ਿੰਗਟਨ, 2 ਸਤੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ ਹੈ। ਉਨ੍ਹਾਂ ਨੇ ਮੁਖਰਜੀ ਨੂੰ ਇਕ 'ਮਹਾਨ ਨੇਤਾ' ਦਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਵਿਚ ਭਾਰਤ ਨੂੰ ਵਿਸ਼ਵ ਸ਼ਕਤੀ ਦੇ ਰੂਪ ਵਿਚ ਉਭਰਨ ਵਿਚ ਮਦਦ ਮਿਲੀ ਅਤੇ ਮਜ਼ਬੂਤ ਅਮਰੀਕਾ, ਭਾਰਤ ਭਾਈਵਾਲੀ ਦਾ ਮਾਰਗ ਪਧਰਾ ਹੋਇਆ। ਮੁਖਰਜੀ ਦਾ ਸੋਮਵਾਰ ਨੂੰ 84 ਸਾਲ ਦੀ ਉਮਰ ਵਿਚ ਦਿਹਾਂ ਹੋ ਗਿਆ ਸੀ। ਟਰੰਪ ਨੇ ਕਿਹਾ ਕਿ,''ਇਕ ਮਹਾਨ ਨੇਤਾ ਦੇ ਦਿਹਾਂਤ ਨਾਲ ਸ਼ੋਕ 'ਚ ਡੁੱਬੇ ਉਨ੍ਹਾਂ ਦੇ ਪ੍ਰਵਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਮੈਂ ਅਪਣੀਆਂ ਸੰਵੇਦਨਾਵਾਂ ਭੇਜਦਾ ਹਾਂ।'' ਪੋਂਪੀਉ ਨੇ ਕਿਹਾ,''ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਨੇ ਵਿਸ਼ਵ ਸ਼ਕਤੀ ਦੇ ਰੂਪ ਵਿਚ ਭਾਰਤ ਨੂੰ ਉਠਣ ਵਿਚ ਮਦਦ ਕੀਤੀ ਅਤੇ ਮਜ਼ਬੂਤ ਅਮਰੀਕਾ, ਭਾਰਤ ਭਾਈਵਾਲੀ ਦਾ ਰਾਹ ਪਧਰਾ ਕੀਤਾ।'' (imageਪੀਟੀਆਈ)