ਸੰਗਰੂਰ ਦੇ 6 ਸਾਲਾ ਗੁਰਮਤਿ ਸਿੰਘ ਨੇ ਏਸ਼ੀਆ ਬੁਕ ਆਫ਼ ਰੀਕਾਰਡਜ਼ 'ਚ ਨਾਂ ਦਰਜ ਕਰਵਾਇਆ
Published : Sep 3, 2021, 12:21 am IST
Updated : Sep 3, 2021, 12:21 am IST
SHARE ARTICLE
image
image

ਸੰਗਰੂਰ ਦੇ 6 ਸਾਲਾ ਗੁਰਮਤਿ ਸਿੰਘ ਨੇ ਏਸ਼ੀਆ ਬੁਕ ਆਫ਼ ਰੀਕਾਰਡਜ਼ 'ਚ ਨਾਂ ਦਰਜ ਕਰਵਾਇਆ


ਦੋ ਕਿਲੋਮੀਟਰ ਚਲਾਇਆ ਹੱਥ ਛੱਡ ਕੇ ਸਾਈਕਲ 

ਸੰਗਰੂਰ, 2 ਸਤੰਬਰ (ਕੁਲਵੰਤ ਸਿੰਘ ਕਲਕੱਤਾ) : ਸੰਗਰੂਰ ਦੇ ਛੇ ਸਾਲਾ ਗੁਰਮਤਿ ਸਿੰਘ ਨੇ ਦੋ ਕਿਲੋਮੀਟਰ ਹੱਥ ਛੱਡ ਕੇ ਸਾਈਕਲ ਚਲਾਉਣ ਦਾ ਪੈਂਡਾ 9 ਮਿੰਟਾਂ 'ਚ ਤੈਅ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਕੇ ਸੰਗਰੂਰ ਅਤੇ ਪੰਜਾਬ ਦਾ ਨਾਂ ਪੂਰੇ ਭਾਰਤ ਵਿਚ ਚਮਕਾਇਆ ਹੈ | ਉਸ ਦੇ ਪਿਤਾ ਪਰਮਿੰਦਰ ਸਿੰਘ (ਤੈਰਾਕੀ ਕੋਚ) ਅਨੁਸਾਰ ਉਨ੍ਹਾਂ ਦੇ ਬੇਟੇ ਗੁਰਮਤਿ ਸਿੰਘ ਵਲੋਂ ਬਣਾਇਆ ਗਿਆ ਇਹ ਰੀਕਾਰਡ ਕੇਵਲ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਰੀਕਾਰਡ ਹੈ | 
ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਇਸ ਬੱਚੇ ਨੂੰ  ਇੰਡੀਆ ਬੁਕ ਆਫ਼ ਰੀਕਾਰਡ ਵਲੋਂ ਆਈ ਟਰਾਫ਼ੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ | ਬੱਚੇ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਕੇਵਲ ਹੱਥ ਛੱਡ ਕੇ ਸਾਈਕਲ ਹੀ ਨਹੀਂ ਚਲਾਉਂਦਾ ਬਲਕਿ ਤੈਰਾਕੀ ਦਾ ਵੀ ਵਧੀਆ ਖਿਡਾਰੀ ਹੈ | ਉਨ੍ਹਾਂ ਦਸਿਆ ਕਿ ਭੰਗੜੇ 'ਚ ਵੀ ਇਸ ਬੱਚੇ ਨੇ ਕਈ ਮਾਅਰਕੇ ਮਾਰੇ ਹਨ | ਬੱਚੇ ਦੇ ਪਿਤਾ ਨੇ ਦਸਿਆ ਕਿ ਬੱਚੇ ਦੀ ਗਿਨੀਜ਼ ਬੁਕ ਆਫ਼ ਰੀਕਾਰਡਜ਼ ਲਈ ਤਿਆਰੀ ਕਰਵਾਈ ਜਾ ਰਹੀ ਹੈ | ਇਸ ਮੌਕੇ ਬੱਚੇ ਦੇ ਦਾਦਾ ਨਛੱਤਰ ਸਿੰਘ ਭੰਗੜਾ ਕੋਚ ਹਰਪ੍ਰੀਤ ਸਿੰਘ ਵੀ ਮੌਜੂਦ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement