ਕੇਜਰੀਵਾਲ ਨੇ ਗੁਜਰਾਤ ਦੇ ਭਾਜਪਾ ਵਰਕਰਾਂ ਨੂੰ ਕਿਹਾ ਭਾਜਪਾ ਨਾ ਛੱਡੋ, ਉਥੇ ਰਹਿ ਕੇ ਹੀ 'ਆਪ' ਲਈ ਕੰਮ ਕਰੋ
Published : Sep 3, 2022, 11:13 pm IST
Updated : Sep 3, 2022, 11:13 pm IST
SHARE ARTICLE
image
image

ਕੇਜਰੀਵਾਲ ਨੇ ਗੁਜਰਾਤ ਦੇ ਭਾਜਪਾ ਵਰਕਰਾਂ ਨੂੰ ਕਿਹਾ ਭਾਜਪਾ ਨਾ ਛੱਡੋ, ਉਥੇ ਰਹਿ ਕੇ ਹੀ 'ਆਪ' ਲਈ ਕੰਮ ਕਰੋ


ਪੈਸੇ ਭਾਜਪਾ ਤੋਂ ਲੈਂਦੇ ਰਹੋ ਪਰ ਅੰਦਰੋਂ ਕੰਮ 'ਆਪ' ਲਈ ਕਰੋ : ਕੇਜਰੀਵਾਲ

ਰਾਜਕੋਟ, 3 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ  ਸੱਤਾਧਾਰੀ ਪਾਰਟੀ ਵਿਚ ਰਹਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਲਈ ਕੰਮ ਕਰਨ ਦੀ ਅਪੀਲ ਕੀਤੀ | 'ਆਪ' ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਅਪਣੇ 2 ਦਿਨਾਂ ਗੁਜਰਾਤ ਦੌਰੇ ਦੇ ਆਖ਼ਰੀ ਦਿਨ ਸਨਿਚਰਵਾਰ ਨੂੰ  ਰਾਜਕੋਟ 'ਚ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ ਇਹ ਗੱਲ ਕਹੀ |
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ  ਭਾਜਪਾ ਤੋਂ 'ਪੈਸੇ' ਲੈਂਦੇ ਰਹਿਣਾ ਚਾਹੀਦਾ ਹੈ ਪਰ 'ਅੰਦਰ ਤੋਂ ਹੀ' ਉਨ੍ਹਾਂ ਨੂੰ  'ਆਪ' ਲਈ ਕੰਮ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਸੱਤਾ 'ਚ ਆਉਂਦੀ ਹੈ ਤਾਂ ਭਾਜਪਾ ਵਰਕਰਾਂ ਨੂੰ  ਵੀ ਆਮ ਲੋਕਾਂ ਨੂੰ  ਦਿਤੀਆਂ ਗਈਆਂ ਸਾਰੀਆਂ 'ਗਾਰੰਟੀਆਂ' ਦਾ ਲਾਭ ਮਿਲੇਗਾ | 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ,''ਅਸੀਂ ਭਾਜਪਾ ਆਗੂਆਂ ਨੂੰ  ਅਪਣੀ ਪਾਰਟੀ ਵਿਚ ਸ਼ਾਮਲ ਨਹੀਂ ਕਰਨਾ ਚਾਹੁੰਦੇ | ਭਾਜਪਾ ਅਪਣੇ ਨੇਤਾਵਾਂ ਨੂੰ  ਰੱਖ ਸਕਦੀ ਹੈ | ਭਾਜਪਾ ਦੇ 'ਪੰਨਾ ਪ੍ਰਧਾਨ', ਪਿੰਡਾਂ, ਬੂਥਾਂ ਅਤੇ ਤਾਲੁਕਾਂ
ਦੇ ਵਰਕਰ ਵੱਡੀ ਗਿਣਤੀ ਵਿਚ ਸਾਡੇ ਨਾਲ ਜੁੜ ਰਹੇ ਹਨ | ਮੈਂ ਉਨ੍ਹਾਂ ਨੂੰ  ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਸਾਲਾਂ ਬਾਅਦ ਵੀ ਭਾਜਪਾ ਨੇ ਉਨ੍ਹਾਂ ਦੀ ਸੇਵਾ ਦੇ ਬਦਲੇ ਉਨ੍ਹਾਂ ਨੂੰ  ਕੀ ਦਿਤਾ?''
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਅਪਣੇ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ  ਮੁਫ਼ਤ ਅਤੇ ਗੁਣਵੱਤਾਪੂਰਨ ਸਿਖਿਆ, ਸਿਹਤ ਸੰਭਾਲ ਅਤੇ ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਨਹੀਂ ਦਿਤੀਆਂ ਪਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਭਲਾਈ ਦਾ ਧਿਆਨ ਰਖੇਗੀ | ਉਨ੍ਹਾਂ ਕਿਹਾ,''ਭਾਜਪਾ ਵਰਕਰ ਅਪਣੀ ਪਾਰਟੀ 'ਚ ਰਹਿ ਸਕਦੇ ਹਨ ਪਰ ਉਹ ਆਮ ਆਦਮੀ ਪਾਰਟੀ ਲਈ ਕੰਮ ਕਰ ਸਕਦੇ ਹਨ | ਇਨ੍ਹਾਂ 'ਚੋਂ ਕਈਆਂ ਨੂੰ  ਭਾਜਪਾ ਨੇ ਪੈਸੇ ਦਿਤੇ ਹਨ, ਇਸ ਲਈ ਉਥੋਂ ਪੈਸੇ ਲਉ ਪਰ ਸਾਡੇ ਲਈ ਕੰਮ ਕਰੋ, ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹਨ |''
ਕੇਜਰੀਵਾਲ ਨੇ ਕਿਹਾ,''ਜਦੋਂ ਅਸੀਂ ਗੁਜਰਾਤ ਵਿਚ ਸਰਕਾਰ ਬਣਾਵਾਂਗੇ ਤਾਂ ਅਸੀਂ ਮੁਫ਼ਤ ਬਿਜਲੀ ਦੇਵਾਂਗੇ ਅਤੇ ਇਹ ਭਾਜਪਾ ਵਰਕਰਾਂ ਨੂੰ  ਵੀ ਮਿਲੇਗੀ | ਅਸੀਂ ਤੁਹਾਨੂੰ 24 ਘੰਟੇ ਮੁਫ਼ਤ ਬਿਜਲੀ ਦੇਵਾਂਗੇ ਅਤੇ ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਬਣਾਵਾਂਗੇ ਜਿਥੇ ਉਹ ਮੁਫ਼ਤ ਸਿਖਿਆ ਪ੍ਰਾਪਤ ਕਰਨਗੇ | ਅਸੀਂ ਤੁਹਾਡੇ ਪਰਵਾਰਕ ਮੈਂਬਰਾਂ ਲਈ ਮੁਫ਼ਤ ਅਤੇ ਗੁਣਵੱਤਾਪੂਰਨ ਇਲਾਜ ਯਕੀਨੀ ਬਣਾਵਾਂਗੇ ਅਤੇ ਤੁਹਾਡੇ ਪਰਵਾਰ ਦੀਆਂ ਔਰਤਾਂ ਨੂੰ  ਭੱਤੇ ਵਜੋਂ 1,000 ਰੁਪਏ ਪ੍ਰਤੀ ਮਹੀਨਾ ਵੀ ਦੇਵਾਂਗੇ |''
ਆਪ ਆਗੂ ਨੇ ਭਾਜਪਾ ਵਰਕਰਾਂ ਨੂੰ  ਅਪੀਲ ਕਰਦੇ ਹੋਏ ਕਿਹਾ ਕਿ 27 ਸਾਲ ਦੇ ਸ਼ਾਸਨ ਦੇ ਬਾਵਜੂਦ ਭਾਜਪਾ 'ਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਹੈ | ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,Tਮੈਂ ਸਾਰੇ ਭਾਜਪਾ ਵਰਕਰਾਂ ਨੂੰ  ਉੱਥੇ ਹੀ ਰਹਿਣ ਪਰ 'ਆਪ' ਲਈ ਕੰਮ ਕਰਨ ਲਈ ਕਹਿਣਾ ਚਾਹੁੰਦਾ ਹਾਂ | ਤੁਸੀਂ ਲੋਕ ਸਮਝਦਾਰ ਹੋ, ਅੰਦਰੋਂ ਆਮ ਆਦਮੀ ਪਾਰਟੀ ਲਈ ਕੰਮ ਕਰੋ |'' ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਮਨੋਜ ਸੋਰਠੀਆ 'ਤੇ ਹਾਲ ਹੀ ਵਿਚ ਹੋਏ ਹਮਲੇ ਦਾ ਮੁੱਦਾ ਉਠਾਇਆ ਅਤੇ ਡਰ ਜਾਹਰ ਕੀਤਾ ਕਿ 'ਆਪ' ਦਾ ਸਮਰਥਨ ਕਰਨ 'ਤੇ ਗੁਜਰਾਤ ਦੇ ਲੋਕਾਂ 'ਤੇ ਹੋਰ ਵੀ ਕਈ ਹਮਲੇ ਹੋਣਗੇ | ਉਨ੍ਹਾਂ ਕਿਹਾ,Tਮਨੋਜ ਸੋਰਠੀਆ 'ਤੇ ਹਮਲਾ ਦਰਸ਼ਾਉਂਦਾ ਹੈ ਕਿ ਭਾਜਪਾ ਹਤਾਸ਼ ਹੈ | ਉਸ ਨੂੰ  ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ | ਉਹ ਹਾਰ ਵਲ ਦੇਖ ਰਹੇ ਹਨ |''

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement