ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਸੜਕ ਕੇ ਸੁਆਹ ਹੋਏ ਤਿੰਨ ਵਾਹਨ, ਚਾਰੇ ਪਾਸੇ ਹੋਏ ਧੂੰਆ ਹੀ ਧੂੰਆ

By : GAGANDEEP

Published : Sep 3, 2023, 2:36 pm IST
Updated : Sep 3, 2023, 2:36 pm IST
SHARE ARTICLE
photo
photo

ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

 

ਜਲੰਧਰ: ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਗੋਰਾਇਆ ਨੇੜੇ ਐਤਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ 'ਤੇ ਖੜ੍ਹੇ ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨੇ ਟਾਈਲਾਂ ਨਾਲ ਭਰੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੈਮੀਕਲ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕਾਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵਧ ਰਹੇ ਨਸ਼ਿਆਂ ਦੇ ਕਹਿਰ 'ਤੇ ਬੋਲੇ ਸੋਨੂੰ, ਕਿਹਾ- ਆਓ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

ਘਟਨਾ ਤੋਂ ਬਾਅਦ ਲੰਮਾ ਜਾਮ ਲੱਗ ਗਿਆ। ਫਗਵਾੜਾ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ। ਹਾਦਸੇ ਵਿੱਚ ਤਿੰਨ ਵਾਹਨ ਸੜ ਕੇ ਸੁਆਹ ਹੋ ਗਏ। ਕੈਮੀਕਲ ਨੂੰ ਲੱਗੀ ਅੱਗ ਕਾਰਨ ਇੰਨਾ ਕਾਲਾ ਧੂੰਆਂ ਨਿਕਲ ਰਿਹਾ ਸੀ ਕਿ ਗੁਰਾਇਆ ਦੇ ਪੂਰੇ ਨੈਸ਼ਨਲ ਹਾਈਵੇ 'ਤੇ ਸਿਰਫ ਧੂੰਆਂ ਹੀ ਦਿਖਾਈ ਦੇ ਰਿਹਾ ਸੀ ਅਤੇ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ: ਤਰਨਤਾਰਨ 'ਚ ਟਰੱਕ ਨਾਲ ਟਕਰਾਈ ਕਾਰ, ਦਰਾਣੀ-ਜੇਠਾਣੀ ਦੀ ਹੋਈ ਮੌਤ

ਐਸਡੀਐਮ ਅਮਨ ਨੇ ਦੱਸਿਆ ਕਿ ਕੈਮੀਕਲ ਆਇਲ ਦੇ ਡਰੰਮਾਂ ਨਾਲ ਲੱਦਿਆ ਟਰੱਕ ਹਾਈਵੇ ਦੇ ਕਿਨਾਰੇ ਖੜ੍ਹਾ ਸੀ। ਪਿੱਛੇ ਤੋਂ ਟਾਇਲਾਂ ਨਾਲ ਭਰਿਆ ਟਰੱਕ ਆਇਆ। ਇਸ ਦਾ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ ਅਤੇ ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨੂੰ ਟੱਕਰ ਮਾਰ ਕੇ 100 ਮੀਟਰ ਤੱਕ ਘਸੀਟਦਾ ਲੈ ਗਿਆ। ਇਸ ਦੌਰਾਨ ਚੰਗਿਆੜੀ ਕਾਰਨ ਕੈਮੀਕਲ ਵਾਲੇ ਟਰੱਕ ਨੂੰ ਅੱਗ ਲੱਗ ਗਈ। ਦੋ ਟਰੱਕਾਂ ਤੋਂ ਇਲਾਵਾ ਇੱਕ ਕਾਰ ਵੀ ਅੱਗ ਦੀ ਲਪੇਟ ਵਿੱਚ ਆ ਗਈ।
ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਸੜਕ 'ਤੇ ਤੇਲ-ਕੈਮੀਕਲ ਹੋਣ ਕਾਰਨ ਹਾਈਵੇਅ ਜਾਮ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੜਕ ਤੋਂ ਰਸਾਇਣਕ ਤੇਲ ਹਟਾਉਣ ਲਈ ਕਿਹਾ ਗਿਆ ਹੈ। ਫਿਲਹਾਲ ਸਰਵਿਸ ਲੇਨ ਕਾਫੀ ਖੁੱਲ੍ਹੀ ਹੈ, ਉਥੋਂ ਆਵਾਜਾਈ ਨੂੰ ਕੱਢਿਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement