
ਕਰਨੈਲ ਸਿੰਘ ਤੇ ਨਰਿੰਦਰ ਕੌਰ ਵਜੋਂ ਮ੍ਰਿਤਕਾਂ ਦੀ ਹੋਈ ਪਛਾਣ
ਬਰਨਾਲਾ: ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 60 ਸਾਲਾ ਕਰਨੈਲ ਸਿੰਘ ਆਪਣੀ ਪਤਨੀ 55 ਸਾਲਾਂ ਨਰਿੰਦਰ ਕੌਰ ਨਾਲ ਆਪਣੇ ਪੋਤੇ ਸਮੇਤ ਸੁੱਤੇ ਹੋਏ ਸਨ ਤਾਂ ਅਚਾਨਕ 11 ਵਜੇ ਰਾਤ ਨੂੰ ਘਰ ਦੀ ਛੱਤ ਉਨਾ ਉਪਰ ਗਿਰ ਗਈ ਜਿਸ ਵਿੱਚ ਕਰਨੈਲ ਸਿੰਘ ਅਤੇ ਉਹਨਾਂ ਦੀ ਪਤਨੀ ਨਰਿੰਦਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦਾ 11 ਸਾਲਾ ਪੋਤਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਘਟਨਾ ਦਾ ਪਤਾ ਲੱਗਦੇ ਹੀ ਆਸ ਪਾਸ ਦੇ ਗੁਆਂਢੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਤਿੰਨਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ।