Sri Chamkaur Sahib : ਸਤਲੁਜ ਦਰਿਆ ਦੇ ਦਾਊਦਪੁਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ MP ਚਰਨਜੀਤ ਚੰਨੀ ਨੇ ਸਾਂਭਿਆ ਮੋਰਚਾ

By : BALJINDERK

Published : Sep 3, 2025, 3:41 pm IST
Updated : Sep 3, 2025, 3:41 pm IST
SHARE ARTICLE
ਸਤਲੁਜ ਦਰਿਆ ਦੇ ਦਾਊਦਪੁਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ MP ਚਰਨਜੀਤ ਚੰਨੀ ਨੇ ਸਾਂਭਿਆ ਮੋਰਚਾ
ਸਤਲੁਜ ਦਰਿਆ ਦੇ ਦਾਊਦਪੁਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ MP ਚਰਨਜੀਤ ਚੰਨੀ ਨੇ ਸਾਂਭਿਆ ਮੋਰਚਾ

Sri Chamkaur Sahib : ਕਿਹਾ-ਇਹ ਔਖੀ ਘੜੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ,ਭਾਰਤੀ ਫ਼ੌਜ ਦੀ ਮਦਦ ਨਾਲ ਬੰਨ੍ਹ ਕੀਤਾ ਮਜ਼ਬੂਤ

Sri Chamkaur Sahib News in Punjabi : ਰੂਪਨਗਰ ਜ਼ਿਲ੍ਹੇ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਤੇ ਫੱਸੇ ਆਦਿ ਥਾਵਾਂ ਤੇ ਪਾਣੀ ਦੇ ਤੇਜ ਵਹਾਅ ਕਾਰਨ ਬੰਨ ਨੁਕਸਾਨੇ ਗਏ ਸਨ, ਉਨ੍ਹਾਂ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਫ਼ੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਹਨ ਤੇ ਇਨ੍ਹਾਂ ਬੰਨ੍ਹਾ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ।

ਇਸ ਮੌਕੇਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਮੈਂਬਰ ਪਾਰਲੀਮੈਂਟ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਕਸਬਾ ਬੇਲਾ ਦੇ ਦੇ ਕੋਲ ਪਿੰਡ ਦਾਊਦਪੁਰ ਜਿਸ ਜਗ੍ਹਾ ਉੱਤੇ ਸਤਲੁਜ ਦੇ ਪਾਣੀ ਵੱਲੋਂ ਲੱਗੇ ਬੰਨ ਨੂੰ ਖਾਰ ਪਾਈ ਜਾ ਰਹੀ ਸੀ ਉਸ ਜਗ੍ਹਾ ਉੱਤੇ ਨੌਜਵਾਨਾਂ ਨਾਲ ਰਲ ਕੇ ਮਿੱਟੀ ਦੀਆਂ ਭਰੀਆਂ ਹੋਈਆਂ ਬੂਰੀਆਂ ਚੱਕ ਕੇ ਬੰਨ ਨੂੰ ਪੂਰਦੇ ਹੋਏ ਦਿਖਾਈ ਦਿੱਤੇ। 

1

ਇਸ ਮੌਕੇ ਉਹਨਾਂ ਵੱਲੋਂ ਭਾਰਤੀ ਫੌਜ 16 ਸਿੱਖ ਰੈਜੀਮੈਂਟ ਜੋ ਇਸ ਵਕਤ ਇਸ ਬੰਨ ਨੂੰ ਪੂਰਨ ਦਾ ਕੰਮ ਕਰ ਰਹੀ ਹੈ ਉਸ ਦੇ ਜਵਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਔਖੀ ਘੜੀ ਹੈ ਅਤੇ ਸਾਰਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ। 

1

ਬੰਨ ਨੂੰ ਖਾਰਾ ਲੱਗਣ ਦੀ ਗੱਲ ਉੱਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਜਗ੍ਹਾ ਉੱਤੇ ਮਾਈਨਿੰਗ ਕੀਤੀ ਗਈ ਸੀ ਅਤੇ ਨਾਜਾਇਜ਼ ਮਾਈਨਿੰਗ ਦੇ ਕਾਰਨ ਪਾਣੀ ਦਾ ਵਹਾ ਇਸ ਪਾਸੇ ਹੋਇਆ ਹੈ ਅਤੇ ਦੂਸਰੇ ਪਾਸੇ ਡੀਲਿੰਗ ਨਹੀਂ ਕਰਾਈ ਗਈ ਜਿਸ ਕਰਕੇ ਪਾਣੀ ਵੱਡੀ ਤਾਦਾਦ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਖੋਰਾ ਲਾਉਣਾ ਸ਼ੁਰੂ ਕਰ ਗਿਆ ਸੀ ਲੇਕਿਨ ਹੁਣ ਮਨ ਪੂਰ ਲਿਆ ਗਿਆ ਹੈ ਅਤੇ ਲਗਾਤਾਰ ਇਸ ਦੇ ਵਿੱਚ ਸਥਾਨਕ ਨਿਵਾਸੀਆਂ ਪ੍ਰਸ਼ਾਸਨ ਅਤੇ ਆਮ ਲੋਕਾਂ ਨੇ ਸਾਥ ਦਿੱਤਾ।  

 (For more news apart from MP Charanjit Channi takes up a front save Daudpur dam Sutlej River from collapsing News in Punjabi, stay tuned to Rozana Spokesman)

 

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement