
ਹਾਥਰਸ ਕੇਸ 'ਚ ਹਾਈ ਕੋਰਟ ਦੇ ਆਦੇਸ਼ ਉਮੀਦ ਦੀ ਕਿਰਨ: ਪ੍ਰਿਯੰਕਾ
ਨਵੀਂ ਦਿੱਲੀ, 2 ਅਕਤੂਬਰ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਦੀ ਲਖਨਉ ਬੈਂਚ ਨੇ ਹਾਥਰਾਸ ਕਾਂਡ ਦੇ ਸਬੰਧ 'ਚ ਚੋਟੀ ਦੇ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਜਾਣ ਨੂੰ ਲੈ ਕੇ ਕਿਹਾ ਕਿ ਇਸ ਮਾਮਲੇ 'ਚ ਇਹ ਉਮੀਦ ਦੀ ਕਿਰਨ ਹੈ। ਉਨ੍ਹਾਂ ਟਵੀਟ ਕੀਤਾ, “''ਇਲਾਹਾਬਾਦ ਹਾਈ ਕੋਰਟ ਦਾ ਇਕ ਸਖ਼ਤ ਅਤੇ ਉਤਸ਼ਾਹਜਨਕ ਆਦੇਸ਼ ਆਇਆ ਹੈ। ਪੂਰਾ ਦੇਸ਼ ਹਾਥਰਾਸ ਦੇ ਬਲਾਤਕਾਰ ਪੀੜਤ ਨੂੰ ਇਨਸਾਫ਼ ਦੀ ਮੰਗ ਕਰ ਰਿਹਾ ਹੈ।'' ”ਉੱਤਰ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਨੇ ਕਿਹਾ, “ਹਾਈ ਕੋਰਟ ਦਾ ਆਦੇਸ਼ ਯੂ ਪੀ ਸਰਕਾਰ ਦੁਆਰਾ ਪੀੜਤ ਪਰਵਾਰ ਨਾਲ ਕੀਤੇ ਗਏ ਘਾਤਕ, ਅਣਮਨੁੱਖੀ ਅਤੇ ਬੇਇਨਸਾਫੀ ਸਲੂਕ ਦਰਮਿਆਨ ਉਮੀਦ ਦੀ ਕਿਰਨ ਹੈ।''