
ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਤਰ ਅਤੇ ਨੂੰਹ ਦੀ ਟਰੈਕਟਰ ਯਾਤਰਾ ਵਿਚੋਂ ਪੰਥਕ ਲਹਿਰ ਨਜ਼ਰ ਆਈ!
ਚੰਡੀਗੜ੍ਹ, 2 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਬਹਿਬਲ ਕਲਾਂ, ਧਰਮੀ ਫ਼ੌਜੀਆਂ, ਜੇਲਾਂ ਵਿਚ ਬੰਦ ਸਿੱਖ ਕੈਦੀਆਂ, ਨੌਜੁਆਨਾਂ ਉਤੇ ਭਾਰੀ ਤਸ਼ੱਦਦ ਕਰਨ ਵਾਲੇ ਸਿੱਖ ਨੌਜੁਆਨਾਂ ਨੂੰ ਤਰੱਕੀਆਂ ਦੇਣ, ਰੋਜ਼ਾਨਾ ਸੋਪਕਸਮੈਨ ਨੂੰ 10 ਸਾਲ ਤਕ ਸਰਕਾਰੀ ਜਬਰ ਦਾ ਸ਼ਿਕਾਰ ਬਣਾਉਣ ਵਾਲੇ, ਸੁਮੇਧ ਸੈਣੀ ਨੂੰ 'ਪੁੱਤਰ' ਬਣਾ ਕੇ ਪੰਜਾਬ ਦੇ ਮੁੰਡਿਆਂ ਨੂੰ ਸਿੱਧੇ ਕਰੀ ਰੱਖਣ ਲਈ ਕਹਿਣ ਵਾਲੇ ਅਤੇ ਭਾਜਪਾ ਨਾਲ ਅਕਾਲੀ ਦਲ ਦਾ ਪਤੀ-ਪਤਨੀ ਵਾਲਾ ਸਬੰਧ ਬਣਾਉਣ ਵਾਲੇ ਨੂੰ ਹੁਣ ਅਪਣੀ ਨੂੰਹ ਅਤੇ ਪੁੱਤਰ ਦੀ ਇਕ ਟਰੈਕਟਰ ਯਾਤਰਾ ਵਿਚੋਂ ਹੀ 'ਪੰਥਕ ਲਹਿਰ' ਨਜ਼ਰ ਆਉਣ ਲੱਗ ਪਈ ਹੈ। ਉਨ੍ਹਾਂ ਇਕ ਬਿਆਨ ਵਿਚ ਕੇਂਦਰ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ-ਨੂੰਹ ਦੀ ਅਗਵਾਈ ਵਾਲੀ 'ਲਹਿਰ' ਨਾਲ ਸਖ਼ਤੀ ਨimageਹੀਂ ਕਰਨੀ ਚਾਹੀਦੀ ਤੇ ਉਨ੍ਹਾਂ ਨੂੰ ਗਵਰਨਰ ਕੋਲ ਜਾਣੋਂ ਰੋਕਣਾ ਗ਼ੈਰ-ਲੋਕ-ਰਾਜੀ ਕਾਰਵਾਈ ਹੈ ਜੋ ਨਹੀਂ ਸੀ ਕਰਨੀ ਚਾਹੀਦੀ।