ਪੁਲਿਸ ਦੀ ਨਜ਼ਰਾਂ ਤੋਂ ਬਚ ਕੇ ਘਰ ਤੋਂ ਬਾਹਰ ਨਿਕਲੇ ਪੀੜਤ ਦੇ ਭਰਾ ਨੇ ਮੀਡੀਆ ਨੂੰ ਦਿਤਾ ਬਿਆਨ
Published : Oct 3, 2020, 2:12 am IST
Updated : Oct 3, 2020, 2:12 am IST
SHARE ARTICLE
image
image

ਪੁਲਿਸ ਦੀ ਨਜ਼ਰਾਂ ਤੋਂ ਬਚ ਕੇ ਘਰ ਤੋਂ ਬਾਹਰ ਨਿਕਲੇ ਪੀੜਤ ਦੇ ਭਰਾ ਨੇ ਮੀਡੀਆ ਨੂੰ ਦਿਤਾ ਬਿਆਨ

ਕਿਹਾ, ਪੁਲਿਸ ਵਲੋਂ ਸਾਡੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਸਾਡਾ ਫ਼ੋਨ ਜ਼ਬਤ ਕਰ ਲਿਆ

ਹਾਥਰਸ, 2 ਅਕਤੂਬਰ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ 'ਚ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਦਾ ਪਰਵਾਰ ਦਹਿਸ਼ਤ 'ਚ ਹੈ। ਪੁਲਿਸ ਨੇ ਲੜਕੀ ਦੇ ਘਰ ਨੂੰ ਘੇਰਾ ਪਾ ਲਿਆ ਹੈ। ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਅੱਜ ਉਸ ਦਾ ਇਕ ਭਰਾ ਖੇਤਾਂ ਦੇ ਰਸਤੇ 'ਚੋਂ ਦੀ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਨਿਕਲਿਆ ਜਦੋਂ ਉਹ ਪਿੰਡ ਤੋਂ ਬਾਹਰ ਮੀਡੀਆਂ ਕੋਲ ਆਇਆ ਅਤੇ ਫਿਰ ਉਸ ਨੇ ਪੁਲਿਸ ਦੀ ਬੇਰਹਿਮੀ ਦੀ ਸਾਰੀ ਕਹਾਣੀ ਸੁਣਾਈ। ਮ੍ਰਿਤਕਾ ਦੇ ਭਰਾ ਨੇ ਦਸਿਆ ਕਿ ਸਾਡੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਉਸਦੀ ਭਰਜਾਈ ਮੀਡੀਆ ਨੂੰ ਮਿਲਣਾ ਚਾਹੁੰਦੀ ਹੈ ਅਤੇ ਕੱਲ ਡੀਐਮ ਨੇ ਉਸਦੇ ਤਾਏ ਦੀ ਛਾਤੀ 'ਤੇ ਲੱਤ ਮਾਰੀ ਸੀ। ਉਹ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਉਸ 'ਤੇ ਪਈ ਅਤੇ ਉਹ ਖੇਤ ਦੇ ਰਸਤੇ ਤੋਂ ਡਰਦੇ ਹੋਏ ਘਰੋਂ ਫਰਾਰ ਹੋ ਗਿਆ।
ਪੀੜਤ ਦੇ ਭਰਾ ਨੇ ਕਿਹਾ ਕਿ ਕੁੱਝ ਵੀ ਨਹੀਂ ਹੋ ਰਿਹਾ ਹੈ। ਫੋਨ ਲੈ ਲਏ ਗਏ ਹਨ। ਕਿਸੇ ਨੂੰ ਵੀ ਨਿਕਲਣ ਨਹੀਂ ਦਿਤਾ ਜਾਂ ਰਿਹਾ। ਪਰਵਾਰਕ ਮੈਂਬਰਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਲੋਕਾਂ (ਮੀਡੀਆ) ਨੂੰ ਸੱਦ ਲਿਆਵਾਂ ਉਨ੍ਹਾਂ ਨੇ ਤੁਹਾਡੇ ਸਭ ਨਾਲ ਗੱਲ ਕਰਨੀ ਹੈ। ਮੈਂ ਇਥੇ ਲੁੱਕ ਕੇ ਆਇਆ ਹਾਂ। ਆਉਣ ਨਹੀਂ ਦੇ ਰਹੇ, ਮੇਰਾ ਤਾਇਆ ਵੀ ਆ ਰਿਹਾ ਸੀ। ਕੱਲ ਡੀਐਮ ਨੇ ਉਸ ਦੀ ਛਾਤੀ 'ਤੇ ਲੱਤਾਂ ਮਾਰੀਆਂ, ਫਿਰ ਉਹ ਬੇਹੋਸ਼ ਹੋ ਗਿਆ। ਫਿਰ ਕਮਰੇ 'ਚ ਬੰਦ ਕਰ ਦਿਤਾ ਗਿਆ ਸੀ। ਇਸ ਸਮੇਂ, ਹਾਥਰਸ ਵਿਚ ਮਾਹੌਲ ਬਹੁਤ ਗਰਮ ਹੋ ਗਿਆ ਹੈ। ਪੁਲਿਸ ਕਿਸੇ ਨੂੰ ਵੀ ਪਿੰਡ 'ਚ ਨਹੀਂ ਜਾਣ ਦੇ ਰਹੀ। ਇੱਥੋਂ ਤਕ ਕਿ ਮੀਡੀਆ ਨੂੰ ਵੀ ਪ੍ਰਸ਼ਾਸਨ ਨੂੰ ਪਿੰਡ ਦੇ ਬਾਹਰ ਰੋਕ ਦਿਤਾ ਹੈ। ਪੁਲਿਸ ਅਤੇ ਪੀਏਸੀ ਦੇ ਜਵਾਨ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement