
ਗ੍ਰਿਫ਼ਤਾਰ ਕੀਤਾ ਗਿਆ ਤਸਕਰ ਪਾਕਿਸਤਾਨ ਤੋਂ ਇੱਥੇ ਹੈਰੋਇਨ ਦੀ ਵੱਡੀ ਖ਼ੇਪ ਦੇਣ ਆਇਆ ਸੀ,
ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਰਾਜਾ ਤਾਲ ਪੀ. ਓ. ਪੀ. ਤੋਂ ਇਕ ਪਾਕਿਸਤਾਨੀ ਤਸਕਰ ਨੂੰ 6 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤਾ ਗਿਆ ਤਸਕਰ ਪਾਕਿਸਤਾਨ ਤੋਂ ਇੱਥੇ ਹੈਰੋਇਨ ਦੀ ਵੱਡੀ ਖ਼ੇਪ ਦੇਣ ਆਇਆ ਸੀ, ਜਿਸ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਘੇਰਾ ਪਾ ਲਿਆ। ਬੀ. ਐੱਸ. ਐੱਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਨਾਲ ਕੌਣ-ਕੌਣ ਸ਼ਾਮਲ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਇਕ ਵੱਡਾ ਤਸਕਰ ਹੈ, ਜਿਸ ਨੂੰ ਫਿਲਹਾਲ ਪੰਜਾਬ ਪੁਲਸ ਦੇ ਹਵਾਲੇ ਕੀਤਾ ਜਾ ਰਿਹਾ ਹੈ।