ਕਾਂਗਰਸ ਪ੍ਰਧਾਨ ਅਹੁਦੇ ਦੇ ਉਮੀਦਵਾਰਾਂ ਨਾਲ ਜਨਤਕ ਬਹਿਸ ਲਈ ਤਿਆਰ ਹਾਂ : ਥਰੂਰ
Published : Oct 3, 2022, 12:37 am IST
Updated : Oct 3, 2022, 12:37 am IST
SHARE ARTICLE
image
image

ਕਾਂਗਰਸ ਪ੍ਰਧਾਨ ਅਹੁਦੇ ਦੇ ਉਮੀਦਵਾਰਾਂ ਨਾਲ ਜਨਤਕ ਬਹਿਸ ਲਈ ਤਿਆਰ ਹਾਂ : ਥਰੂਰ

ਨਵੀਂ ਦਿੱਲੀ, 2 ਅਕਤੂਬਰ : ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਚੋਣ 'ਚ ਸੀਨੀਆ ਆਗੂ ਮੱਲਿਕਾਰਜੁਨ ਖੜਗੇ ਦਾ ਮੁਕਾਬਲਾ ਕਰਨ ਲਈ ਤੈਆਰ ਲੋਕ ਸਭਾ ਮੈਂਬਰ ਸਸੀ ਥਰੂਰ ਨੇ ਐਤਵਾਰ ਨੂੰ  ਕਿਹਾ ਕਿ ਉਹ ਉਮੀਦਵਾਰਾਂ ਵਿਚਕਾਰ ਜਨਤਕ ਬਹਿਸ ਲਈ ਤਿਆਰ ਹਾਂ ਕਿਉਂਕਿ ਇਸ ਨਾਲ ਲੋਕਾਂ ਨੂੰ  ਉਸੇ ਤਰ੍ਹਾਂ ਦੀ ਪਾਰਟੀ ਵਿਚ ਦਿਲਚਸਪੀ ਪੈਦਾ ਹੋਵੇਗੀ, ਜਿਵੇਂ ਕਿ ਹਾਲ ਹੀ ਵਿਚ ਬਿ੍ਟੇਨ 'ਚ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਚੋਣ ਨੂੰ  ਲੈ ਕੇ ਹੋਈ ਸੀ | 
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਮੈਂਬਰਾਂ ਦੇ ਦਿਲਾਂ ਵਿਚ ਨਹਿਰੂ-ਗਾਂਧੀ ਪ੍ਰਵਾਰ ਦੀ ਹਮੇਸ਼ਾ ਖਾਸ ਥਾਂ ਰਹੀ ਹੈ ਅਤੇ ਰਹੇਗੀ | ਥਰੂਰ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਚੁਨੌਤੀਆਂ ਦਾ ਜਵਾਬ ਪ੍ਰਭਾਵੀ ਲਿਡਰਸ਼ਿਪ ਅਤੇ ਸੰਗਠਨਾਤਮਕ ਸੁਧਾਰ ਦੇ ਮੇਲ ਵਿਚ ਹੈ | ਥਰੂਰ ਨੇ ਕਿਹਾ, ''ਸੰਗਠਨਾਂ ਦੀ ਉਚ ਪਧਰ 'ਤੇ ਅਗਵਾਈ ਕਰਨ ਦਾ ਮੇਰਾ ਭਰੋਸੇਯੋਗ ਟਰੈਕ ਰਿਕਾਰਡ ਰਿਹਾ ਹੈ | ਸੰਯੁਕਤ ਰਾਸ਼ਟਰ ਦੇ ਜਨ ਸੂਚਨਾ ਵਿਭਾਗ ਦੇ ਅਵਰ ਪ੍ਰਭਾਰੀ ਮੁੱਖ ਸਕੱਤਰ ਵਜੋਂ ਮੈਂ ਦੁਨੀਆਂ ਭਰ ਵਿਚ 77 ਦਫ਼ਤਰਾਂ ਵਿਚ 800 ਤੋਂ ਵਧ ਕਰਮੀਆਂ ਦੇ ਸੰਯੁਕਤ ਰਾਸ਼ਟਰ ਦੇ ਸੱਭ ਤੋਂ ਵੱਡੇ ਵਿਭਾਗ ਦੇ ਸੰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ |ਇਸ ਨੂੰ  ਦੇਖਦੇ ਹੋਏ ਕਈ ਲੋਕਾਂ ਨੇ ਮੈਨੂੰ ਸੰਯੁਕਤ ਰਾਸ਼ਟਰ ਸੰਗਠਨ ਦੀ ਅਗਵਾਈ ਕਰਨ ਲਈ ਚੋਣ ਲੜਨ ਦੀ ਬੇਨਤੀ ਕੀਤੀ ਸੀ |''     (ਏਜੰਸੀ)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement