
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੋਮਵਾਰ ਅੱਧੀ ਰਾਤ 12 ਵਜੇ ਤੱਕ ਸੇਵਾ ਕੀਤੀ ਸੀ
ਅੰਮ੍ਰਿਤਸਰ - ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਵਾਰ ਫਿਰ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਹਨਾਂ ਨੇ ਪਹਿਲਾਂ ਲੰਗਰ ਹਾਲ ਵਿਚ ਸਬਜ਼ੀਆਂ ਅਤੇ ਲਸਣ ਕੱਟੇ ਅਤੇ ਫਿਰ ਭਾਂਡੇ ਮਾਂਜਣ ਦੀ ਸੇਵਾ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਹਾਲ ਵਿਚ ਜਾ ਕੇ ਲੰਗਰ ਵੀ ਵਰਤਾਇਆ।
Rahul Gandhi
ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਸ਼ਾਮ ਨੂੰ ਜੋੜਾ ਘਰ ਵਿਚ ਜੋੜਿਆਂ ਦੀ ਸੇਵਾ ਕੀਤੀ। ਸੰਗਤਾਂ ਦੇ ਜੋੜੇ ਲੈ ਕੇ ਸੰਗਤਾਂ ਨੂੰ ਟੋਕਣ ਦਿੱਤੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੋਮਵਾਰ ਅੱਧੀ ਰਾਤ 12 ਵਜੇ ਤੱਕ ਸੇਵਾ ਕੀਤੀ ਸੀ। ਉਹ 24 ਘੰਟਿਆਂ ਵਿਚ ਤੀਜੀ ਵਾਰ ਸੇਵਾ ਲਈ ਪਹੁੰਚੇ।
Rahul Gandhi
ਸੋਮਵਾਰ 2 ਅਕਤੂਬਰ ਦੀ ਦੁਪਹਿਰ ਨੂੰ ਹਰਿਮੰਦਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਨੇ ਭਾਂਡੇ ਧੋਣ ਦੀ ਸੇਵਾ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੇਰ ਸ਼ਾਮ ਰਾਹੁਲ ਗਾਂਧੀ ਫਿਰ ਹਰਿਮੰਦਰ ਸਾਹਿਬ ਪੁੱਜੇ ਜਿਸ ਦੌਰਾਨ ਉਹਨਾਂ ਨੇ ਜਲ ਦੀ ਸੇਵਾ ਕੀਤੀ ਸੀ।