
Kapurthala News : ਨਵੀਂ ਪੰਚਾਇਤ ਦਾ ਪਿੰਡ ਵਲੋਂ ਕੀਤਾ ਗਿਆ ਸਨਮਾਨ
Kapurthala News : ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਚੱਲ ਰਹੀਆਂ ਹਨ, ਜਿੱਥੇ ਕਿ ਕਈ ਪਿੰਡਾਂ ਵਿੱਚ ਲਗਾਤਾਰ ਸਰਬਸੰਮਤੀ ਨਾਲ ਪੰਚਾਇਤਾਂ ਬਣ ਰਹੀਆਂ ਹਨ। ਉਥੇ ਹਲਕਾ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਵਿਖੇ ਸਰਪੰਚ ਸਮੇਤ ਨਵੀਂ ਪੰਚਾਇਤ ਚੁਣੀ ਗਈ।
ਜਿੰਨ੍ਹਾਂ ਵਿਚ ਰਜਿੰਦਰ ਸਿੰਘ ਨਵੇਂ ਸਰਪੰਚ ਬਣੇ ਹਨ। ਇਸ ਮੌਕੇ ਨਵੀਂ ਪੰਚਾਇਤ ਬਣਨ ’ਤੇ ਪਿੰਡ ਵਾਸੀਆਂ ਵਲੋਂ ਪੰਚਾਇਤ ਦਾ ਸਿਰੋਪਾ ਪਾ ਸਨਮਾਨ ਕੀਤਾ ਗਿਆ।
(For more news apart from Harjinder Singh unanimously became Sarpanch at Talwandi Kuka village of Bhullath News in Punjabi, stay tuned to Rozana Spokesman)