
Pathankot News : ਮੁਲਜ਼ਮ ਆਉਣ ਵਾਲੇ ਦਿਨਾਂ ’ਚ ਕਿਸੇ ਵੱਡੇ ਅਪਰਾਧ ਨੂੰ ਦੇ ਸਕਦੇ ਸੀ ਅੰਜ਼ਾਮ
Pathankot News : ਜ਼ਿਲ੍ਹਾ ਪਠਾਨਕੋਟ ਪੁਲਿਸ ਡਵੀਜ਼ਨ ਨੰਬਰ. 2 ਨੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 4 ਪਿਸਟਲ ਤੇ ਮੈਗਜ਼ੀਨ ਸਮੇਤ 5 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ। ਇਸ ਮੌਕੇ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਲਜ਼ਮ ਬਾਹਰਲੇ ਸੂਬਿਆਂ ਤੋਂ ਖ਼ਤਰਨਾਕ ਹਥਿਆਰ ਮੰਗਵਾਉਂਦੇ ਸੀ। ਮੁਲਜ਼ਮ ਲੁੱਟਾਂ ਖੋਹਾਂ, ਚੋਰੀ ਚਕਾਰੀ ਤੇ ਹੋਰ ਵੱਡੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਦੇ ਸੀ। ਆਉਣ ਵਾਲੇ ਦਿਨਾਂ ’ਚ ਕਿਸੇ ਵੱਡੇ ਅਪਰਾਧ ਨੂੰ ਅੰਜ਼ਾਮ ਦੇ ਸਕਦੇ ਸੀ ।
(For more news apart from Police busted big gang, arrested 5 youths with 4 pistols and magazine News in Punjabi, stay tuned to Rozana Spokesman)