Punjab News : ਪੰਜਾਬ ਦੀਆਂ ITIs ਦੀ ਬਦਲੇਗੀ ਨੁਹਾਰ : ਹਰਜੋਤ ਸਿੰਘ ਬੈਂਸ
Published : Oct 3, 2024, 8:52 pm IST
Updated : Oct 3, 2024, 8:52 pm IST
SHARE ARTICLE
Harjot Singh Bains
Harjot Singh Bains

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ MP ਡਾ. ਵਿਕਰਮ ਜੀਤ ਸਿੰਘ ਸਾਹਨੀ ਨਾਲ ਪੰਜਾਬ ਰਾਜ ਦੀਆਂ 6 ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਅਪਨਾਉਣ ਸਬੰਧੀ ਐਮ.ਉ.ਯੂ. ਸਾਈਨ

Punjab News : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਪਰਾਲੇ ਨਾਲ ਸੂਬੇ ਦੀਆਂ 6 ਆਈ.ਟੀ.ਆਈਜ. ਨੂੰ ਰਾਜ ਸਭਾ ਮੈਂਬਰ ਵਿਕਰਮ ਜੀਤ ਸਿੰਘ ਸਾਹਨੀ ਵਲੋਂ ਅਪਨਾਉਣ ਸਬੰਧੀ ਅੱਜ ਐਮ.ਉ.ਯੂ. ਸਾਈਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਤਕਨੀਕੀ ਸਿੱਖਿਆ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਦਿਨੋਂ ਦਿਨ ਤਕਨੀਕੀ ਵਿਕਾਸ ਕਾਰਨ ਸਾਡੀਆਂ ਆਈ.ਟੀ.ਆਈਜ. ਨਵੀਨਤਮ ਸਿੱਖਿਆ ਦੇਣ ਵਿਚ ਕੁਝ ਘਾਟ ਮਹਿਸੂਸ ਹੋ ਰਹੀ ਸੀ ,ਜਿਸ ਲਈ ਮੈਂ ਵਿਕਰਮਜੀਤ ਸਿੰਘ ਸਾਹਨੀ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਾਡੀ ਮਦਦ ਕਰਨ ਜਿਸ ਨੂੰ ਸਵੀਕਾਰ ਕਰਦਿਆਂ ਸਾਹਨੀ ਨੇ ਸੂਬੇ ਦੀਆਂ 6 ਆਈ.ਟੀ.ਆਈਜ. ਨੂੰ ਅਪਨਾਉਣ ਸਬੰਧੀ ਅੱਜ ਐਮ.ਉ.ਯੂ.ਸਾਈਨ ਕੀਤਾ ਗਿਆ ਹੈ।

ਐਮ.ਉ.ਯੂ  ਦੇ ਅਨੁਸਾਰ ਡਾ. ਸਾਹਨੀ ਜਿਨ੍ਹਾਂ ਛੇ ਆਈਂ. ਟੀ.ਆਈ. ਦੇ ਅਪਗ੍ਰੇਡੇਸ਼ਨ ਲਈ 11 ਕਰੋੜ ਰੁਪਏ ਖਰਚ ਕਰਕੇ ਅਪਗ੍ਰੇਡ ਕਰਨਗੇ। ਉਨ੍ਹਾਂ ਵਿਚ ਆਈ.ਟੀ.ਆਈ.ਲੁਧਿਆਣਾ, ਆਈ.ਟੀ.ਆਈ. ਪਟਿਆਲਾ, ਆਈ.ਟੀ.ਆਈ. ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਆਈ.ਟੀ.ਆਈ. ਸੁਨਾਮ ਕਰੋੜ, ਅਤੇ ਆਈ.ਟੀ.ਆਈ. ਲਾਲੜੂ ਹਨ।

ਬੈਂਸ ਨੇ ਦੱਸਿਆ ਕਿ ਇਨ੍ਹਾਂ ਆਈਂ. ਟੀ.ਆਈਜ. ਨੂੰ ਸਥਾਨਕ ਉਦਯੋਗਾਂ ਨਾਲ ਜੋੜਿਆ ਜਾਵੇਗਾ ਅਤੇ ਆਈਂ. ਟੀ.ਆਈ. ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪਾਂ ਲਈ ਇੱਕ ਮਜ਼ਬੂਤ ​​ਉਦਯੋਗ-ਕਨੈਕਟ ਨੂੰ ਯਕੀਨੀ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਾਮੀ ਨਵੰਬਰ ਮਹੀਨੇ ਲੁਧਿਆਣਾ ਦਾ ਆਈ.ਟੀ.ਆਈ.ਐਕਸੀਲੈਂਸ ਸੈਂਟਰ ਲਾਂਚ ਕੀਤਾ ਜਾਵੇਗਾ।

ਇਸ ਸਮਝੌਤੇ ਅਧੀਨ ਮੋਹਾਲੀ ਆਈ.ਟੀ.ਆਈ.ਵੂਮੈਨ ਇੰਪਾਵਰਮੈਂਟ ਦੀ ਦਿਸ਼ਾ ਵਿਚ ਏਅਰ ਹੋਸਟਸ, ਬਿਊਟੀ ਵੈਲਨੈਸ ਯੂਨੀਅਰ ਨਰਸ,ਦਾ ਕੋਰਸ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਨਾਲ ਦਸ ਹਜ਼ਾਰ ਨੋਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।

ਬੈਂਸ ਨੇ ਦੱਸਿਆ ਕਿ ਲਾਲੜੂ ਅਤੇ ਮਾਨਕਪੁਰ ਸ਼ਰੀਫ਼ ਆਈਂ.ਟੀ.ਆਈ. ਨੂੰ ਡ੍ਰੋਨ ਅਕੈਡਮੀ ਵਜੋਂ ਵਿਕਸਤ ਕੀਤਾ ਜਾਵੇਗਾ ,ਜੋ ਕਿ ਡ੍ਰੋਨ ਤਕਨਾਲੋਜੀ ਦੇ ਖੇਤਰ ਵਿਚ ਦੇਸ਼ ਦੇ ਮੋਹਰੀ ਸੰਸਥਾਵਾਂ ਹੋਣਗੀਆਂ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ, ਜਿਸ ਦੀ ਉਦਹਾਰਨ ਆਈ.ਟੀ.ਆਈਜ ਵਿਚ ਸੀਟਾਂ ਦੀ ਗਿਣਤੀ 28000 ਤੋਂ ਵਧਾ ਕੇ 35000 ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਦਯੋਗਿਕ ਇਕਾਈਆਂ ਨੂੰ ਸਿੱਖਿਅਤ ਕਾਮੇ ਮਿਲਣਗੇ। ਉਸ ਦੇ ਨਾਲ ਹੀ ਸੂਬੇ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਵੇਗਾ ਅਤੇ ਨਸ਼ਿਆਂ ਦੀ ਸਮੱਸਿਆਂ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement