
ਸਮੂਹ ਪੰਜਾਬ ਵਾਸੀਆਂ ਨੂੰ ਪੌਦੇ ਲਗਾਉਣ ਦੀ ਕੀਤੀ ਅਪੀਲ
ਐਸਏਐਸ ਨਗਰ (ਮੁਹਾਲੀ) : ਪ੍ਰਦੂਸ਼ਣ ਦੀ ਲਗਾਤਾਰ ਵਧ ਰਹੀ ਮਾਰ ਨੂੰ ਦੇਖਦੇ ਹੋਏ ਅਦਾਰਾ 'ਸਪੋਕਸਮੈਨ ਟੀਵੀ' ਵਲੋਂ ਸਮੂਹ ਪੰਜਾਬ ਵਾਸੀਆਂ ਪੌਦੇ ਲਗਾ ਕੇ ਗ੍ਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿਤਾ ਗਿਆ।
Spokesman team
ਇਸ ਮੌਕੇ ਪੌਦੇ ਲਗਾਉਣ ਦੀ ਸ਼ੁਰੂਆਤ ਐਸਏਐਸ ਨਗਰ ਦੇ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ ਵਲੋਂ ਇਕ ਪੌਦਾ ਲਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਸਪੋਕਸਮੈਨ ਟੀਵੀ ਦੀ ਪੂਰੀ ਟੀਮ ਨੇ ਨੇੜੇ ਦੇ ਬਿਜਲੀ ਬੋਰਡ ਦਫ਼ਤਰ ਵਿਖੇ ਪੌਦੇ ਲਗਾਏ।
Spokesman team
ਇਸ ਮੌਕੇ ਬੋਲਦਿਆਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਵਾਤਾਵਰਣ ਦਿਨ ਪ੍ਰਤੀ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦਿਵਾਲੀ ਮੌਕੇ ਇਹ ਪ੍ਰਦੂਸ਼ਣ ਹੋਰ ਵੀ ਜ਼ਿਆਦਾ ਵਧ ਜਾਵੇਗਾ। ਸੋ ਜੇਕਰ ਇਸ ਦਿਵਾਲੀ ਨੂੰ ਸਾਰੇ ਲੋਕ ਗ੍ਰੀਨ ਦਿਵਾਲੀ ਮਨਾਉਣ ਦਾ ਪ੍ਰਣ ਕਰ ਲੈਣ ਅਤੇ ਪੌਦੇ ਲਗਾ ਕੇ ਦਿਵਾਲੀ ਮਨਾਉਣ ਤਾਂ ਕਾਫ਼ੀ ਹੱਦ ਤਕ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਪੌਦੇ ਲਗਾ ਕੇ ਗ੍ਰੀਨ ਦਿਵਾਲੀ ਮਨਾਉਣ ਲਈ ਅਦਾਰਾ ਸਪੋਕਸਮੈਨ ਦੇ ਉੱਦਮ ਦੀ ਸ਼ਲਾਘਾ ਕੀਤੀ।
Spokesman team
ਇਸ ਤੋਂ ਇਲਾਵਾ ਸਪੋਕਮਸੈਨ ਟੀਵੀ ਦੀ ਟੀਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ ਦੀ ਸੰਦੇਸ਼ ਦਿਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।
Spokesman team
ਇਸ ਮੌਕੇ ਅਦਾਰਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ, ਸੰਪਾਦਕ ਸ਼ੰਗਾਰਾ ਸਿੰਘ ਭੁੱਲਰ, ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕਮਲਜੀਤ ਸਿੰਘ ਬਨਵੈਤ, ਰੁਪਿੰਦਰ,
Spokesman team
ਸਪੋਕਸਮੈਨ ਟੀਵੀ ਦੇ ਸੀਨੀਅਰ ਪ੍ਰੋਡਿਊਸਰ ਮੱਖਣ ਸ਼ਾਹ, ਐਂਕਰ ਤੇ ਪ੍ਰੋਡਿਊਸਰ ਸੁਰਖ਼ਾਬ ਚੰਨ, ਜਤਿੰਦਰ ਸਿੰਘ, ਅੰਮ੍ਰਿਤਾ ਗਰਗ, ਕੰਟੈਂਟ ਰਾਈਟਰ ਨੀਲਮ ਧਵਲ, ਮਨਪ੍ਰੀਤ ਕੌਰ, ਗੁਰਬਿੰਦਰ ਸਿੰਘ, ਗੁਰਤੇਜ ਸਿੰਘ, ਕਿਰਨ, ਵੈੱਬ ਅਪਲੋਡਰ ਗੁਰਵਿੰਦਰ ਸਿੰਘ ਭੱਟੀ, ਵੀਡੀਓ ਐਡੀਟਰ ਹਰਪ੍ਰੀਤ ਸਿੰਘ, ਇੰਗਲਿਸ਼ ਕੰਟੈਂਟ ਰਾਈਟਰ ਅਮਨਦੀਪ ਸਿੰਘ, ਕੈਮਰਾਮੈਨ ਕਰਨਵੀਰ ਸਿੰਘ ਮੌਜੂਦ ਸਨ।