
93 ਸਾਲ ਦੀ ਉਮਰ 'ਚ ਕਿਹਾ ਅਲਵਿਦਾ
ਚੰਡੀਗੜ੍ਹ - ਸਾਬਕਾ ਮਾਲ ਅਤੇ ਮੁੜ ਵਸੇਬਾ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 93 ਸਾਲ ਦੇ ਸਨ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਅਹੁਦਿਆਂ ਸਮੇਤ ਐੱਸ. ਜੀ. ਪੀ. ਸੀ. ਦੇ ਜਰਨਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਦੀ ਸੇਵਾ ਵੀ ਨਿਭਾਈ।
Major Singh Uboke
ਇਸ ਤੋਂ ਬਾਅਦ ਉਹ ਵਲਟੋਹਾ ਹਲਕੇ ਤੋਂ ਵਿਧਾਇਕ ਬਣੇ ਅਤੇ ਲਗਾਤਾਰ ਦੂਜੀ ਵਾਰ ਵਲਟੋਹਾ ਹਲਕੇ ਤੋਂ ਵਿਧਾਇਕ ਬਣਨ 'ਤੇ ਉਹ ਅਕਾਲੀ ਦਲ ਦੀ ਸਰਕਾਰ ਵੀ ਮਾਲ ਅਤੇ ਮੁੜ ਵਸੇਬਾ ਮੰਤਰੀ ਬਣੇ। ਸਾਲ 1997 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਅਕਾਲੀ ਦਲ ਟਿਕਟ 'ਤੇ ਲੋਕ ਸਭਾ ਮੈਂਬਰ ਚੁਣੇ ਗਏ। 27 ਅਪ੍ਰੈਲ 1927 ਨੂੰ ਜਨਮੇ ਮੇਜਰ ਸਿੰਘ ਉਬੋਕੇ ਨੇ ਆਪਣਾ ਸਾਰਾ ਜੀਵਨ ਸਾਦੇ ਢੰਗ ਨਾਲ ਲੋਕ ਸੇਵਾ ਨੂੰ ਅਰਪਿਤ ਰਹਿ ਕੇ ਬਤੀਤ ਕੀਤਾ। ਉਨ੍ਹਾਂ ਸਸਕਾਰ ਅੱਜ ਬਾਅਦ ਦੁਪਹਿਰ ਤਰਨ ਤਾਰਨ 'ਚ ਕੀਤਾ ਜਾਵੇਗਾ।