
ਰੋਜ਼ਾਨਾ ਸਪੋਕਸਮੈਨ ਦੀ ਮੀਟਿੰਗ 'ਚ ਨਵ-ਨਿਯੁਕਤ ਜ਼ਿਲ੍ਹਾ ਇੰਚਾਰਜ ਦਾ ਕੀਤਾ ਸਨਮਾਨ ਸਮੁੱਚੇ ਸਮਾਜ ਦੀਆਂ ਅੱਖਾਂ ਸਪੋਕਸਮੈਨ ਵਲੋਂ ਲਿਖੀ ਸਚਾਈ 'ਤੇ ਟਿਕੀਆਂ ਹਨ : ਭੋਲਾ ਗਰੇਵਾਲ, ਮੋਹ
ਲੁਧਿਆਣਾ, 2 ਨਵੰਬਰ (ਰਾਣਾ ਮੱਲ ਤੇਜੀ/ ਅਮਰਜੀਤ ਸਿੰਘ ਕਲਸੀ) :Ðਰੋਜ਼ਾਨਾ ਸਪੋਕਸਮੈਨ ਸਬ ਆਫ਼ਿਸ ਪੱਖੋਵਾਲ ਰੋਡ ਵਿਖੇ ਅਹਿਮ ਮੀਟਿੰਗ ਜ਼ਿਲ੍ਹਾ ਇੰਚਾਰਜ ਸ਼੍ਰੀ ਰਾਮਜੀ ਦਾਸ ਚੋਹਾਨ ਅਤੇ ਸਹਿਯੋਗੀ ਜ਼ਿਲ੍ਹਾ ਇੰਚਾਰਜ ਆਰ.ਪੀ.ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਉਨ੍ਹਾਂ ਨੇ ਲੁਧਿਆਣਾ ਸ਼ਹਿਰ ਵਿਚ ਸਪੋਕਸਮੈਨ ਅਖ਼ਬਾਰ ਨੂੰ ਪ੍ਰਫੁੱਲਤ ਕਰਨ ਲਈ ਪੱਤਰਕਾਰਾਂ ਨੂੰ ਦਿਸ਼ਾ ਨਿਰਦੇਸ਼ ਅਤੇ ਅਣਮੁੱਲੇ ਸੁਝਾਅ ਦਿਤੇ। ਇਸ ਤੋਂ ਇਲਾਵਾ ਇਸ ਮੌਕੇ 'ਤੇ ਵੱਖ ਵੱਖ ਸਮਾਜ ਸੇਵੀ ਅਤੇ ਰਾਜਨੀਤਕ ਆਗੂਆਂ ਨੇ ਵੀ ਸ਼ਿਰਕਤ ਕੀਤੀ ਜਿਸ ਵਿਚ ਵਿਸ਼ੇਸ਼ ਤੌਰ 'ਤੇ ਹਲਕਾ ਪੂਰਬੀ ਤੋਂ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਜਨਰਲ ਸਕੱਤਰ, ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਮਾਨ, ਅਰਵਿੰਦਰ ਸਿੰਘ ਬੰਟੀ ਚੀਮਾ, ਮਾਸਟਰ ਗੁਰਮੀਤ ਸਿੰਘ ਮੋਹੀ ਪ੍ਰਧਾਨ ਫ਼ਰੀਡਮ ਫ਼ਾਈਟਰ ਪ੍ਰਵਾਰਕ ਸੰਗਠਨ, ਗੁਰਮੇਲ ਸਿੰਘ ਚਾਹਲ ਖੰਡੂਰ ਸਾਹਿਬ, ਪਰਮਜੀਤ ਸਿੰਘ ਡੀਪੀ ਮੋਹੀ , ਸੁਸ਼ੀਲ ਕੁਮਾਰ ਅਤੇ ਬੇਅੰਤ ਸਿੰਘ ਕਨੈਡਾ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਪਹੁੰਚੇ ਆਗੂਆਂ ਨੇ ਜਿਥੇ ਨਵ ਨਿਯੁਕਤ ਇੰਚਾਰਜ ਰਾਮਜੀ ਦਾਸ ਚੌਹਾਨ ਅਤੇ ਆਰ ਪੀ ਸਿੰਘ ਨੂੰ ਵਧਾਈ ਦਿਤੀ ਉਥੇ ਹੀ ਅਖ਼ਬਾਰ ਸਬੰਧੀ ਸੁਝਾਅ ਦਿਤੇ।
ਇਸ ਮੌਕੇ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਅਖ਼ਬਾਰ ਲੋਕਤੰਤਰ ਦਾ ਚੌਥਾ ਥੰਮ ਹਨ, ਮੌਜੂਦਾ ਸਥਿਤੀ ਵਿਚ ਲੋਕਤੰਤਰ ਦੇ ਤਿੰਨ ਥੰਮ ਡਗਮਗਾ ਚੁੱਕੇ ਹਨ ਸਿਰਫ਼ ਅਖ਼ਬਾਰ ਹੀ ਇਕ ਐਸਾ ਲੋਕਤੰਤਰ ਦਾ ਥੰਮ ਹੈ ਜੋ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਿਚ ਸਮਰੱਥਾ ਰਖਦਾ ਹੈ। ਗਰੇਵਾਲ ਨੇ ਕਿਹਾ ਕਿ ਭਾਵੇਂ ਅੱਜ ਮੀਡੀਆ ਵਿਚ ਕਈ ਪੱਖੋਂ ਗਿਰਾਵਟ ਆ ਚੁੱਕੀ ਹੈ ਅਤੇ ਇਹ ਚੌਥਾ ਥੰਮ ਵੀ ਹਿਲਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਇਸ ਗਿਰਾਵਟ, ਫ਼ਿਰਕਾਪ੍ਰਸਤੀ, ਤੰਗਦਿਲੀ ਮਾਹੌਲ ਵਿਚੋਂ ਸਪੋਕਸਮੈਨ ਅਖ਼ਬਾਰ ਇਕ ਕਮਲ ਦੇ ਫੁੱਲ ਵਾਂਗੂ ਉੱਭਰ ਕੇ ਆਇਆ ਹੈ। ਅੱਜ ਸਮੁੱਚੇ ਸਮਾਜ ਦੀਆਂ ਅੱਖਾਂ ਸਪੋਕਸਮੈਨ ਵੱਲੋਂ ਲਿਖੀ ਸਚਾਈ 'ਤੇ ਟਿੱਕੀਆਂ ਹਨ। ਗਰੇਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਚਾਈ ਦੀ ਆਸ ਵਾਲੀ ਕਿਰਨ ਸਿਰਫ਼ ਤੇ ਸਿਰਫ਼ ਸਪੋਕਸਮੈਨ ਅਖ਼ਬਾਰ ਵਿਚੋਂ ਹੀ ਦਿਸਦੀ ਹੈ। ਇਸ ਮੌਕੇ ਸ. ਗਰੇਵਾਲ ਅਤੇ ਹੋਰ ਆਏ ਮਹਿਮਾਨਾਂ ਨੇ ਅਖ਼ਬਾਰ ਨੂੰ ਅਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਰਾਣਾ ਮੱਲ ਤੇਜੀ, ਅਮਰਜੀਤ ਸਿੰਘ ਕਲਸੀ, ਜਸਵਿੰਦਰ ਸਿੰਘ ਚਾਵਲਾ, ਦਲਜੀਤ ਸਿੰਘ ਰੰਧਾਵਾ, ਖੁਸ਼ਲੀਨ ਚਾਵਲਾ ਪੱਤਰਕਾਰ ਆਦਿ ਵੀ ਹਾਜ਼ਰ ਸਨ।