
ਬੰਗਾਲ ਇੰਫੈਂਟਰੀ ਰੇਜਿਮੇਂਟ ਦੇ ਜਵਾਨਾਂ ਨਾਲ ਸਬੰਧਤ ਹਨ ਅਜਨਾਲਾ ਦੇ ਖੂਹ ਵਿਚੋਂ ਮਿਲੇ ਪਿੰਜਰ
ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੋਫੈਸਰ ਵੱਲੋਂ ਕੀਤੀ ਗਈ ਇਕ ਖ਼ੋਜ ਵਿਚ ਪੁਸ਼ਟੀ ਹੋਈ ਹੈ ਕਿ 26ਵੀਂ ਨੇਟਿਵ ਬੰਗਾਲ ਇੰਫੈਂਟਰੀ ਰੈਜੀਮੈਂਟ ਦੇ ਸੈਨਿਕ ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਅਵਧ (ਮੌਜੂਦਾ ਉੱਤਰ ਪ੍ਰਦੇਸ਼ ਵਿੱਚ) ਮੇਘਾਲਿਆ ਅਤੇ ਮਣੀਪੁਰ ਆਦਿ ਹੋਰ ਉੱਤਰ-ਪੂਰਬੀ ਰਾਜਾਂ ਤੋਂ ਆਏ ਸਨ।
ਮਾਨਵ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਜੇ.ਐਸ. ਸਹਿਰਾਵਤ ਨੇ ਕਿਹਾ ਕਿ “ਅਸੀਂ ਬ੍ਰਿਟਿਸ਼ ਅਧਿਕਾਰੀਆਂ ਤੋਂ ਸ਼ਹੀਦ ਫੌਜੀਆਂ ਦੀ ਸੂਚੀ ਮੰਗੀ ਹੈ।
Ajnala well
ਅਸੀਂ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਨ੍ਹਾਂ ਦੇ ਅੰਤਮ ਸੰਸਕਾਰ ਸਹੀ ਢੰਗ ਨਾਲ ਕਰਵਾਏ ਜਾ ਸਕਣ'| ਖੋਜ ਵਿਚ ਪਾਇਆ ਗਿਆ ਕਿ ਇਹ ਪਿੰਜਰ ਬਾਲਗ ਮਰਦਾਂ ਦੇ ਹਨ, ਜਿਹੜੇ ਸਥਾਨਕ ਨਹੀਂ ਸਨ, ਪਰ ਇਕ ਸਾਂਝੇ ਭੂਗੋਲਿਕ ਖੇਤਰ ਵਿਚੋਂ ਸਨ। ਖੋਪਰੀ 'ਤੇ ਸੱਟਾਂ ਨੇ ਪੁਸ਼ਟੀ ਕੀਤੀ ਕਿ ਸਿਪਾਹੀ ਗੋਲੀਬਾਰੀ ਵਿਚ ਮਾਰੇ ਗਏ।
Remains
ਡਾਕਟਰ ਮੋਨਿਕਾ ਸਿੰਘ ਨੇ ਕਿਹਾ 'ਸਿਪਾਹੀ 20-50 ਸਾਲ ਦੀ ਉਮਰ ਦੇ ਸਨ, ਦੰਦਾਂ ਦੀ ਚੰਗੀ ਸਿਹਤ ਅਤੇ ਸਿਹਤਮੰਦ ਖੁਰਾਕ ਦੀ ਆਦਤ ਸੀ|'
ਡਾਕਟਰ ਮੋਨਿਕਾ ਸਿੰਘ ਨੇ ਅਪਣੀ ਪੀਐਚਡੀ ਇਹਨਾਂ ਪਿੰਜਰਾਂ 'ਤੇ ਖੋਜ ਕਰਕੇ ਪੂਰੀ ਕੀਤੀ ਹੈ|
Reseacher
ਫਰੈਡਰਿਕ ਕੂਪਰ ਨੇ 1858 ਵਿਚ ਪ੍ਰਕਾਸ਼ਿਤ ਅਪਣੀ ਕਿਤਾਬ ਵਿਚ ਲਿਖਿਆ ਸੀ ਕਿ ਅੰਮ੍ਰਿਤਸਰ ਦੇ ਡੀ.ਸੀ ਨੇ 282 ਸਿਪਾਹੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। 1 ਅਗਸਤ 1857 ਨੂੰ ਅਜਨਾਲਾ ਵਿਚ ਇਕ ਖੂਹ ਵਿਚ ਇਹਨਾਂ ਸੈਨਿਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ| 2014 ਵਿਚ ਇਕ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਦੌਰਾਨ ਇਹ ਪਿੰਜਰ ਮਿਲੇ ਸਨ |