
ਪੰਜਾਬ ਦੇ ਮੁੱਖ ਮੰਤਰੀ ਅਤੇ ਅਡਵਾਨੀ ਨੂੰ ਜਾਨ ਤੋਂ ਮਾਰਨ ਦਾ ਪੋਸਟਰ ਜਾਰੀ
'ਸਿੱਖਜ਼ ਫ਼ਾਰ ਜਸਟਿਸ' ਵਲੋਂ ਇਨਾਮ ਵਜੋਂ ਕਰੋੜਾਂ ਰੁਪਏ ਦੇਣ ਦਾ ਐਲਾਨ
ਨਵੀਂ ਦਿੱਲੀ, 2 ਨਵੰਬਰ : ਖ਼ਾਲਿਸਤਾਨੀ ਵਿਚਾਰਧਾਰਕ ਅਤਿਵਾਦੀ ਸੰਗਠਨ 'ਸਿੱਖਜ਼ ਫ਼ਾਰ ਜਸਟਿਸ' ਨੇ ਇਕ ਹੋਰ ਪੋਸਟਰ ਜਾਰੀ ਕੀਤਾ ਹੈ ਜਿਸ ਵਿਚ ਇਸ ਦੇ ਅਤਿਵਾਦੀ ਮਨਸੂਬਿਆਂ ਦਾ ਪ੍ਰਗਟਾਵਾ ਹੋਇਆ ਹੈ। ਇਸ ਪੋਸਟਰ ਵਿਚ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਹਤਿਆ ਕਰਨ ਵਾਲੇ ਵਿਅਕਤੀ ਨੂੰ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਕ ਨਵੰਬਰ ਨੂੰ ਖ਼ਾਲਿਸਤਾਨੀ ਅਤਿਵਾਦੀ ਸੰਗਠਨ 'ਸਿੱਖ਼ਜ਼ ਫ਼ਾਰ ਜਸਟਿਸ' ਨੇ ਇਕ ਹੋਰ ਵਿਵਾਦਪੂਰਨ ਪੋਸਟਰ ਜਾਰੀ ਕੀਤਾ ਜਿਸ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਰਵਿੰਦਰ ਸਿੰਘ ਅਤੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵਿਰੁਧ ਮੌਤ ਦਾ ਫ਼ਤਵਾ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਸ ਮਾਮਲੇ ਉਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ, ਭਾਰਤ ਦੀ ਖੁਫ਼ੀਆ ਏਜੰਸੀ ਸੁਚੇਤ ਹੈ ਅਤੇ ਗੰਭੀਰਤਾ ਨਾਲ ਇਸ ਮੁੱਦੇ ਨੂੰ ਵੇਖ ਰਹੀ ਹੈ।
ਭਾਰਤ ਸਰਕਾਰ ਅਤੇ ਜਾਂਚ ਏਜੰਸੀ ਅਤੇ ਇੰਟੈਲੀਜੈਂਸ ਏਜੰਸੀ ਭਾਰਤ ਦੇ ਮੁੱਖ ਮੰਤਰੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਸੁਰੱਖਿਆ ਮੁੱਦਿਆਂ ਨੂੰ ਸਾਵਧਾਨੀ ਨਾਲ ਦੇਖ ਰਹੀ ਹੈ। ਦਰਅਸਲ, 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ 1 ਨਵੰਬਰ ਅਤੇ 2 ਨਵੰਬਰ ਤੋਂ ਰਾਜਧਾਨੀ ਵਿਚ ਸਿੱਖ ਕਤਲੇਆਮ ਸ਼ੁਰੂ ਹੋਇਆ ਸੀ ਜਿਸ ਵਿਚ ਅੱਜ ਉਸ ਦੰਗਿਆਂ ਦੌਰਾਨ ਸਿੱਖਾਂ ਦੇ ਸੈਂਕੜੇ ਹਜ਼ਾਰ ਲੋਕ ਮਾਰੇ ਗਏ ਸਨ। ਇਸੇ ਕਤਲੇਆਮ ਦੇ ਨਾਮ ਉਤੇ 'ਸਿੱਖਜ਼ ਫ਼ਾਰ ਜਸਟਿਸ' ਸੰਗਠਨ ਦੇ ਮੁਖੀ ਪਰਵਿੰਦਰ ਸਿੰਘ ਪੰਨੂੰ ਪੰਜਾਬ-ਦਿੱਲੀ ਤੋਂ ਵਿਦੇਸ਼ਾਂ ਤਕ ਭਾਰਤ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਇਸ ਮਾਮਲੇ ਉਤੇ ਇੰਡੀਅਨ ਵਰਲਡ ਫ਼ੋਰਮ ਦੇ ਸਕੱਤਰ ਜਨਰਲ ਪੁਨੀਤ ਸਿੰਘ ਚੰਦੋਕ ਨੇ ਵੀ ਇਕ ਬਿਆਨ ਦਿਤਾ ਕਿ ਇਹ ਅਤਿਵਾਦੀ ਗੁਰਪਤਵੰਤ ਸਿੰਘ ਪੰਨੂੰ ਅੱਜ ਤਕ ਕਿਸੇ ਵੀ ਸਿੱਖ ਕੌਮ ਦੇ ਦੰਗਾ ਪੀੜਤਾਂ ਦੀ ਮਦਦ ਨਹੀਂ ਕੀਤੀ, ਨਾ ਹੀ ਕੋਈ ਮਦਦ ਕਰਨ ਦਾ ਇਰਾਦਾ ਹੈ, ਪਰ ਉਹ ਹਮੇਸ਼ਾ ਦੰਗਾ ਪੀੜਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਉਹ ਪਾਕਿimageਸਤਾਨੀ ਖੁਫ਼ੀਆ ਏਜੰਸੀ ਦੇ ਹੱਥੋਂ ਕਠਪੁਤਲੀ ਬਣ ਕੇ ਉਸ ਦੇ ਇਸ਼ਾਰੇ ਉਤੇ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਨਾਲ ਹੀ ਪੁਨੀਤ ਸਿੰਘ ਚੰਢੋਕ ਨੇ ਇਹ ਵੀ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਖ਼ਾਲਿਸਤਾਨ ਅਤੇ ਸਿੱਖਜ਼ ਫ਼ਾਰ ਜਸਟਿਸ ਦੇ ਮੁੱਦੇ ਨੂੰ ਲੈ ਕੇ ਮੀਡੀਆ ਦੀ ਸੁਰਖੀਆਂ ਵਿਚ ਆਉਣ ਲਈ ਅਕਸਰ ਕੁੱਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਨਾਲ ਉਸ ਦੀ ਖ਼ਾਲਿਸਤਾਨੀ ਸੋਚ ਨੂੰ ਵੀ ਹੁਲਾਰਾ ਮਿਲੇਗਾ ਅਤੇ ਮੀਡੀਆ ਵਿਚ ਉਸ ਨੂੰ ਚਰਚਿਤ ਕੀਤਾ ਜਾਏਗੀ। (ਏਜੰਸੀ)