ਪੰਜਾਬ ਯੂਥ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ 'ਤੇ ਗਵਰਨਰ ਹਾਊਸ ਸਾਹਮਣੇ ਕੀਤਾ ਪ੍ਰਦਰਸ਼ਨ
Published : Nov 3, 2020, 7:37 am IST
Updated : Nov 3, 2020, 7:37 am IST
SHARE ARTICLE
image
image

ਪੰਜਾਬ ਯੂਥ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ 'ਤੇ ਗਵਰਨਰ ਹਾਊਸ ਸਾਹਮਣੇ ਕੀਤਾ ਪ੍ਰਦਰਸ਼ਨ

ਪਿਆਜ਼, ਆਲੂ ਤੇ ਟਮਾਟਰਾਂ ਦੀਆਂ ਟੋਕਰੀਆਂ ਗਵਰਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜੀਆਂ


ਚੰਡੀਗੜ੍ਹ, 2 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਯੂਥ ਕਾਂਗਰਸ ਦੇ ਆਗੂਆਂ ਵਲੋਂ ਅੱਜ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਗਵਰਨਰ ਹਾਊਸ ਪੰਜਾਬ ਸਾਹਮਣੇ ਵਖਰੇ ਹੀ ਅੰਦਾਜ਼ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਕੋਰੋਨਾ ਸਾਵਧਾਨੀ ਦੀ ਨਿਯਮਾਂ ਦਾ ਪਾਲਣ ਕਰਦਿਆਂ ਯੂਥ ਕਾਂਗਰਸ ਦੇ ਪ੍ਰਮੁੱਖ ਨੇਤਾ ਪਿਆਜ਼, ਆਲੂ, ਟਮਾਟਰ ਤੇ ਹੋਰ ਸਬਜ਼ੀਆਂ ਦੀਆਂ ਟੋਕਰੀਆਂ ਲੈ ਕੇ ਗਵਰਨਰ ਹਾਊਸ ਅੱਗੇ ਪੁੱਜੇ। ਇਹ ਟੋਕਰੀਆਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀਆਂ ਗਈਆਂ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਯੂਥ ਕਾਂਗਰਸ ਆਗੂਆਂ ਤੋਂ ਇਹ ਟੋਕਰੀਆਂ ਲੈ ਕੇ ਗਵਰਨਰ ਹਾਊਸ ਅੰਦਰ ਪਹੁੰਚਾਈਆਂ। ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਸੀ, ਜੋ ਪ੍ਰਦੇਸ਼ ਕਾਂਗਰਸ ਦੀ ਸਲਾਹ ਨਾਲ ਕੀਤਾ ਗਿਆ। ਇਸ ਦਾ ਮਕਸਦ ਇਸ ਸਮੇਂ ਆਗੂ ਪਿਆਜ਼, ਟਮਾਟਰ ਵਰਗੀਆਂ ਨਿਤ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਆਸਮਾਨੀ ਚੜ੍ਹਨ ਕਰ ਕੇ ਆਮ ਲੋਕਾਂ 'ਤੇ ਪੈ ਰਹੇ ਮਾੜੇ ਪ੍ਰਭਾਵ ਬਾਰੇ ਆਵਾਜ਼ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਤਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਇਸ ਮਹਿੰਗਾਈ ਨੇ ਲੋਕਾਂ ਦੀ ਖਾਣ ਪੀਣ ਦੀ ਮੁਸ਼ਕਲ ਹੋimageimageਰ ਵੀ ਵਧਾ ਦਿਤੀ ਹੈ ਜਦਕਿ ਪ੍ਰਧਾਨ ਮੰਤਰੀ ਜ਼ੁਮਲੇਬਾਜ਼ੀ ਵਾਲਾ ਭਾਸ਼ਣਬਾਜ਼ੀ ਵਿਚ ਰੁਝੇ ਰਹਿੰਦੇ ਹਨ।





ਯੂਥ ਕਾਂਗਰਸ ਦੇ ਨੇਤਾ ਪਿਆਜ਼, ਆਲੂ, ਟਮਾਟਰ ਤੇ ਹੋਰ ਸਬਜ਼ੀਆਂ ਦੀਆਂ ਟੋਕਰੀਆਂ ਲੈ ਕੇ ਗਵਰਨਰ ਹਾਊਸ ਅੱਗੇ ਪੁੱਜੇ। ਫ਼ੋਟੋ: ਸੰਤੋਖ ਸਿੰਘ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement