ਐਲਾਨਾਂ ਅਤੇ ਘਪਲਿਆਂ ਦੀ ਭੇਂਟ ਹੀ ਚੜ੍ਹਦੀ ਹੈ ਬੀਜ ਸਬਸਿਡੀ : ਸੰਧਵਾਂ
Published : Nov 3, 2020, 7:41 am IST
Updated : Nov 3, 2020, 7:41 am IST
SHARE ARTICLE
image
image

ਐਲਾਨਾਂ ਅਤੇ ਘਪਲਿਆਂ ਦੀ ਭੇਂਟ ਹੀ ਚੜ੍ਹਦੀ ਹੈ ਬੀਜ ਸਬਸਿਡੀ : ਸੰਧਵਾਂ

ਚੰਡੀਗੜ੍ਹ, 2 ਨਵੰਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਤੇ ਬੀਜ ਸਬਸਿਡੀ ਦੇ ਨਾਂਅ ਉਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਪਾਰਟੀ ਨੇ ਮੁੱਖ ਮੰਤਰੀ ਕੋਲੋਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਪਿਛਲੇ ਸਾਲ (2019-20) ਵਿਚ ਕਿਸਾਨਾਂ ਲਈ ਜਾਰੀ ਹੋਈ ਬੀਜ ਸਬਸਿਡੀ ਦੀ ਕਰੋੜਾਂ ਰੁਪਏ ਦੀ ਰਾਸ਼ੀ ਦਾ ਹਿਸਾਬ ਮੰਗਿਆ ਹੈ, ਜੋ ਕਿਸਾਨਾਂ ਨੂੰ ਮਿਲੀ ਹੀ ਨਹੀਂ। ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਵਲੋਂ ਸਾਲ 2020-21 ਲਈ ਐਲਾਨੀ ਗਈ ਬੀਜ ਸਬਸਿਡੀ ਨੀਤੀ ਨੂੰ ਕਿਸਾਨਾਂ ਨਾਲ ਧੋਖਾ ਦਸਿਆ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਸੱਚੀ-ਮੁੱਚੀ ਕਿਸਾਨਾਂਦੇ ਹਿਤੈਸ਼ੀ, ਨੀਅਤ ਦੇ ਪਾਕ-ਸਾਫ਼ ਅਤੇ ਦਾਮਨ ਦੇ ਦੁੱਧ ਧੋਤੇ ਹਨ ਤਾਂ ਸਾਲ 2017-18, 2018-19 ਅਤੇ 2019-20 ਬਾਰੇ ਕਿਸਾਨਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹੋਈ ਕਰੋੜਾਂ ਰੁਪਏ ਦੀ ਬੀਜ ਸਬਸਿਡੀ ਰਕਮ ਅਤੇ ਲਾਭਪਾਤਰੀ ਕਿਸਾਨਾਂ ਦੇ ਨਾਂ ਅਤੇ ਪਤੇ ਸਮੇਤ ਿÂਕ ਹਫ਼ਤੇ ਦੇ ਅੰਦਰ-ਅੰਦਰ ਵਾਈਟ ਪੇਪਰ ਜਨਤਕ ਕਰਨ। ਸੰਧਵਾਂ ਨੇ ਨਾਲ ਹੀ ਚੁਨੌਤੀ ਦਿਤੀ ਕਿ ਕੈਪਟਨ ਅਪਣੀ ਸਰਕਾਰ ਦੌਰਾਨ ਬੀਜ ਸਬਸਿਡੀਆਂ ਦੇ ਨਾਂ ਉਤੇ ਜਾਰੀ ਹੋਈ ਕਰੋੜਾਂ ਦੀ ਰਾਸ਼ੀ ਨੂੰ ਜਨਤਕ ਕਰਨ ਦੀ ਜੁਰਅਤ ਨਹੀਂ ਕਰ ਸਕਦੇ, ਕਿਉਂਕਿ ਬੀਜ ਸਬਸਿਡੀ ਦੀ ਆੜ ਵਿਚ ਕਿਸਾਨਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਿਚ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਦੇ ਸਬਸਿਡੀ ਘੁਟਾਲਿਆਂ ਨੂੰ ਵੀ ਮਾਤ ਦਿਤੀ ਹੈ, ਕਿਉਂਕਿ ਮੌਜੂਦਾ ਸਰਕਾਰ ਵਿਚ ਇਸ ਤੋਂ ਪਹਿਲਾਂ ਹੋਏ ਬੀਜ ਘੁਟਾਲੇ ਵਿਚ ਜਿੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾਨਾਂ ਵਜਿਆ ਹੈ, ਉੱਥੇ ਬਾਦਲ ਸਰਕਾਰਾਂ ਦੌਰਾਨ ਤਤਕਾਲੀ ਖੇਤੀਬਾੜੀ ਮੰਤਰੀ ਸੁੱਚਾ ਸਿੰਘਲੰਗਾਹ ਅਤੇ ਤੋਤਾ ਸਿੰਘ ਉਤੇ ਵੀ ਬੀਜ ਘੁਟਾਲਿਆਂ ਦੇ ਲੱਗੇ ਦਾਗ਼ ਲੱਗੇ ਸਨ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਜ਼ੋਰਾਂ ਉਤੇ ਹੈ, ਪਰ ਕੈਪਟਨ ਸਰਕਾਰ ਨੇ ਕਲ ਪਹਿਲੀ ਨਵੰਬਰ ਨੂੰ ਸਾਲ 2020-21 ਲਈ ਬੀਜ ਸਬਸਿਡੀ ਦਾ ਐਲਾਨ ਕੀਤਾ ਹੈ। ਜੋ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਦੀ ਨੀਅਤ ਅਤੇ ਨੀਤੀ ਕਿਸਾਨ ਹਿਤੈਸ਼ੀ ਹੁੰਦੀ ਤਾਂ ਪਹਿਲੀ ਅਕਤੂਬਰ ਤਕ ਬੀਜ ਸਬਸਿਡੀ ਦਾ ਐਲਾਨ ਕਰ ਦਿੰਦੀ ਤਾਂ ਕਿ ਕਿਸਾਨ ਸਮਾਂ ਰਹਿੰਦੇ ਬੀਜ ਸਬਸਿਡੀ ਹਾਸਲ ਕਰਨ ਲਈ ਲੋੜੀਂਦੀਆਂ ਪ੍ਰਕਿimageimageਰਿਆਵਾਂ ਪੂਰੀਆਂ ਕਰ ਕੇ 25 ਅਕਤੂਬਰ ਤੋਂ ਪਹਿਲਾਂ-ਪਹਿਲਾਂ ਇਸ ਦਾ ਲਾਭ ਲੈ ਲੈਂਦੇ ਕਿਉਂਕਿ 25 ਅਕਤੂਬਰ ਨੂੰ ਕਣਕ ਦੀ ਬਿਜਾਈ ਦੀ ਅਧਿਕਾਰਤ ਸ਼ੁਰੂਆਤ ਹੋ ਜਾਂਦੀ ਹੈ।

ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ  ਦੀ ਫੋਟੋ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement