
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਗੜ੍ਹਸ਼ੰਕਰ, 2 ਨਵੰਬਰ (ਪਪ) : ਗੜ੍ਹਸ਼ੰਕਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸ਼ਾਮ ਸਮੇਂ ਇਕ ਮੋਟਰਸਾਈਕਲ ਦੇ ਵਰਨਾ ਕਾਰ ਪਿੱਛੇ ਟਕਰਾਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਸ੍ਰੀ ਆਨੰਦਪੁਰ ਸਾਹਿਬ ਸਾਈਡ ਤੋਂ ਆ ਰਹੇ ਨੌਜਵਾਨਾਂ ਦਾ ਮੋਟਰਸਾਈਕਲ ਕਿਸੇ ਕਾਰਨ ਅੱਗੇ ਜਾ ਰਹੀ ਕਾਰ ਦੇ ਪਿਛਲੇ ਪਾਸੇ ਟਕਰਾ ਗਿਆ। ਮ੍ਰਿਤਕ ਨੌਜਵਾਨ ਗੜ੍ਹਸ਼ੰਕਰ ਦੇ ਵਸਨੀਕ ਹਨ।