ਸੌਦਾ ਸਾਧ ਨੂੰ ਇਨ੍ਹਾਂ 8 ਸ਼ਰਤਾਂ ਤਹਿਤ ਮਿਲੀ ਪੈਰੋਲ, ਪੜ੍ਹੋ ਕੀ ਕਹਿੰਦੀ ਹੈ ਸ਼ਰਤਾਂ ਵਾਲੇ ਨੋਟਿਸ ਕਾਪੀ 
Published : Nov 3, 2022, 6:42 pm IST
Updated : Nov 3, 2022, 6:42 pm IST
SHARE ARTICLE
Sauda Sadh
Sauda Sadh

ਹਾਲਾਂਕਿ ਸੌਦਾ ਸਾਧ ਦੇ ਆਨਲਾਈਨ ਸਤਿਸੰਗ 'ਤੇ ਪਾਬੰਦੀ ਦਾ ਕੋਈ ਜ਼ਿਕਰ ਨਹੀਂ ਹੈ।

 

 ਨਵੀਂ ਦਿੱਲੀ - ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਸੌਦਾ ਸਾਧ ਦੀ ਪੈਰੋਲ ਦਾ ਹੁਕਮ ਸਾਹਮਣੇ ਆਇਆ ਹੈ। ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਦੇ ਹੁਕਮਾਂ ਵਿਚ ਪੈਰੋਲ ਲਈ 8 ਸ਼ਰਤਾਂ ਰੱਖੀਆਂ ਗਈਆਂ ਹਨ। ਹਾਲਾਂਕਿ ਸੌਦਾ ਸਾਧ ਦੇ ਆਨਲਾਈਨ ਸਤਿਸੰਗ 'ਤੇ ਪਾਬੰਦੀ ਦਾ ਕੋਈ ਜ਼ਿਕਰ ਨਹੀਂ ਹੈ। ਸੌਦਾ ਸਾਧ ਦੇ ਗੀਤ ਦੇ ਰਿਲੀਜ਼ ਹੋਣ 'ਤੇ ਪਾਬੰਦੀ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ਸੌਦਾ ਸਾਧ ਹਾਲ ਹੀ 'ਚ ਰੋਹਤਕ ਦੀ ਸੁਨਾਰੀਆ ਜੇਲ ਤੋਂ 40 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਹੈ। ਡੇਰਾ ਮੁਖੀ ਇਸ ਸਮੇਂ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਬਰਨਾਵਾ ਆਸ਼ਰਮ ਵਿਚ ਰਹਿ ਰਿਹਾ ਹੈ। ਜਿੱਥੋਂ ਉਹ ਹਰ ਰੋਜ਼ ਆਨ ਲਾਈਨ ਸਤਿਸੰਗ ਰਾਹੀਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਆਦਿ ਕਈ ਰਾਜਾਂ ਵਿਚ ਸੰਗਤਾਂ ਨੂੰ ਪ੍ਰਵਚਨ ਦੇ ਰਿਹਾ ਹੈ।

1. ਸੌਦਾ ਸਾਧ ਪੈਰੋਲ ਦੌਰਾਨ ਬਾਗਪਤ ਆਸ਼ਰਮ ਨਹੀਂ ਛੱਡੇਗਾ। ਜਾਣ ਲਈ ਡੀਐਮ ਦੀ ਇਜਾਜ਼ਤ ਜ਼ਰੂਰੀ ਹੋਵੇਗੀ।
2 . ਪੈਰੋਲ ਦੌਰਾਨ ਸੌਦਾ ਸਾਧ ਨੂੰ ਜਗ੍ਹਾ ਜਾਂ ਪ੍ਰੋਗਰਾਮ 'ਚ ਹਰ ਬਦਲਾਅ ਬਾਰੇ ਬਾਗਪਤ ਦੇ ਡੀਐੱਮ ਨੂੰ ਜਾਣਕਾਰੀ ਦੇਣੀ ਹੋਵੇਗੀ।
3. ਡੇਰਾ ਮੁਖੀ ਨੂੰ ਜੇਲ੍ਹ ਦੇ ਬਾਹਰ ਪੂਰੀ ਤਰ੍ਹਾਂ ਸ਼ਾਂਤ ਰਹਿਣਾ ਪਵੇਗਾ। ਇਸ ਦੇ ਨਾਲ, ਉਸਨੂੰ ਦੂਜੇ ਲੋਕਾਂ ਨਾਲ ਵੀ ਚੰਗਾ ਵਿਵਹਾਰ ਕਰਨਾ ਹੋਵੇਗਾ।
4. ਪੈਰੋਲ ਦੀ ਮਿਆਦ ਖ਼ਤਮ ਹੋਣ 'ਤੇ ਸੌਦਾ ਸਾਧ ਖੁਦ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਆਤਮ ਸਮਰਪਣ ਕਰੇਗਾ।
5. ਸੌਦਾ ਸਾਧ ਪੈਰੋਲ 'ਤੇ ਰਿਹਾਈ ਤੋਂ ਪਹਿਲਾਂ ਡੀਐਮ ਲਈ ਬਾਂਡ ਭਰੇਗਾ। ਨਾਲ ਹੀ ਸੁਰੱਖਿਆ ਲਈ 3 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਵੀ ਪੇਸ਼ ਕੀਤੀਆਂ ਜਾਣਗੀਆਂ।

6. ਜ਼ਮਾਨਤਦਾਰ ਦੀ ਦਿਵਾਲੀਆ ਹੋਣ ਜਾਂ ਮੌਤ ਹੋਣ ਦੀ ਸਥਿਤੀ ਵਿੱਚ, ਹਰਿਆਣਾ ਸਰਕਾਰ ਕੈਦੀ ਨੂੰ ਤੁਰੰਤ ਨਵਾਂ ਬਾਂਡ ਜਮ੍ਹਾ ਕਰਨ ਦਾ ਆਦੇਸ਼ ਦੇਵੇਗੀ।
7. ਬਾਂਡ ਦੀ ਕਿਸੇ ਵੀ ਸ਼ਰਤ ਨੂੰ ਪੂਰਾ ਨਾ ਕਰਨ ਦੀ ਸੂਰਤ ਵਿਚ, ਰਾਜ ਸਰਕਾਰ ਕੋਲ ਜਮ੍ਹਾਂ ਰਕਮ ਜ਼ਬਤ ਕਰ ਲਈ ਜਾਵੇਗੀ।
8. ਸੌਦਾ ਸਾਧ ਨੂੰ ਡੀਐਮ ਬਾਗਪਤ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿਚ ਦਿੱਤੀਆਂ ਗਈਆਂ ਸ਼ਰਤਾਂ ਨੂੰ ਲੈ ਕੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੋਵੇਗਾ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement