
Bathinda News : ਮੱਛੀ, ਬੱਕਰੇ ਤੇ ਹੋਰ ਜਾਨਵਰਾਂ ਦੇ ਮੀਟ ਦਾ ਵੀ ਵੱਡੇ ਪੱਧਰ 'ਤੇ ਹੋਇਆ ਸੇਵਨ
Bathinda News : ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬੀ 40 ਲੱਖ ਮੁਰਗੇ ਤੇ 75 ਕਰੋੜ ਦੀ ਸ਼ਰਾਬ ਡਕਾਰ ਗਏ। ਮੱਛੀ, ਬੱਕਰੇ ਤੇ ਹੋਰ ਜਾਨਵਰਾਂ ਦੇ ਮੀਟ ਦਾ ਸੇਵਨ ਵੀ ਵੱਡੇ ਪੱਧਰ 'ਤੇ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਅੰਦਰ ਸ਼ਰਾਬ ਦਾ 10 ਹਜ਼ਾਰ ਕਰੋੜ ਦਾ ਕਾਰੋਬਾਰ ਹੈ।
ਦੀਵਾਲੀ ਮੌਕੇ ਦਾਰੂ ਦੇ ਸ਼ੌਕੀਨਾਂ ਨੇ ਇਕ ਦਿਨ ਵਿਚ ਹੀ 75 ਕਰੋੜ ਦੀ ਸ਼ਰਾਬ ਡਕਾਰੀ। ਬਠਿੰਡਾ ਜ਼ਿਲ੍ਹੇ ਦੇ ਵਾਸੀ 3 ਕਰੋੜ ਦੀ ਸ਼ਰਾਬ ਪੀ ਗਏ। ਇਹ ਵੀ ਪਤਾ ਲੱਗਿਆ ਹੈ ਕਿ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਸ਼ਰਾਬ ਦੀ ਕਰੋੜਾਂ ਰੁਪਏ ਦੀ ਵਿਕਰੀ ਹੋਈ। ਇੱਥੇ ਹੀ ਬੱਸ ਨਹੀਂ ਪੰਜਾਬੀਆਂ ਨੇ ਇਕ ਰਾਤ 'ਚ ਅਤੇ ਇਸੇ ਤਰ੍ਹਾਂ ਕਰੀਬ 35 ਹਜ਼ਾਰ ਤੋਂ ਵੱਧ ਹੀ ਕਰੀਬ 40 ਲੱਖ ਦੇ ਮੁਰਗੇ ਛੱਕ ਲਏ।
ਸੂਤਰਾਂ ਅਨੁਸਾਰ ਪਟਿਆਲਾ ਵਿਚ 38 ਹਜ਼ਾਰ ਮੁਰਗੇ ਬਾਂਗ ਦੇਣ ਤੋਂ ਵਾਂਝੇ ਹੋ ਗਏ ਅਤੇ ਇਸੇ ਤਰ੍ਹਾਂ ਕਰੀਬ 35 ਹਜ਼ਾਰ ਤੋਂ ਵੱਧ ਮੁਰਗੇ ਬਠਿੰਡੇ ਵਾਲੇ ਛੱਕ ਗਏ। ਇਹ ਵੀ ਕਿ ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਅੰਦਰ ਰਹਿੰਦੇ 3 ਕਰੋੜ ਪੰਜਾਬੀਆਂ 'ਚੋਂ ਤਕਰੀਬਨ 60 ਫ਼ੀਸਦੀ ਲੋਕਾਂ ਵਲੋਂ ਦੀਵਾਲੀ ਜਾਂ ਵਿਸ਼ਕਰਮਾ ਵਾਲ ਦਿਨ ਸ਼ਰਾਬ ਤੇ ਮੀਟ ਦਾ ਸੇਵਨ ਵੱਡ ਪੱਧਰ 'ਤੇ ਕੀਤਾ ਜਾਂਦਾ ਹੈ।
ਪੰਜਾਬ ਦੇ 25 ਵੱਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਅੰਦਰ ਮੁਰਗਿਆਂ ਦੇ ਨਾਲ-ਨਾਲ ਮੱਛੀ ਦੀ ਲਾਗਤ ਕਾਫ਼ੀ ਹੋਣ ਦੇ ਚੱਲਦਿਆਂ ਬੱਕਰੇ ਦੇ ਮੀਟ ਦਾ ਵੀ ਵੱਡੇ ਪੱਧਰ `ਤੇ ਉਪਯੋਗ ਹੋਇਆ ਦੱਸਿਆ ਜਾ ਰਿਹਾ ਹੈ।
ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੀਵਾਲੀ ਵਾਲੇ ਦਿਨ ਦੀ ਵਿਕਰੀ 75 ਕਰੋੜ ਹੋਈ । ਪਟਿਆਲਾ ਦੇ ਮਸ਼ਹੂਰ ਕੇਟਰ ਕਾਰੋਬਾਰੀ ਦਾ ਕਹਿਣਾ ਸੀ ਕਿ ਮੁਰਗਿਆਂ ਦੀ ਗਿਣਤੀ 50 ਲੱਖ ਤੋਂ ਵੀ ਵੱਧ ਹੋ ਸਕਦੀ ਹੈ।
(For more news apart from 40 lakh chickens and 75 crore worth of liquor were consumed by Punjabis on the occasion of Diwali News in Punjabi, stay tuned to Rozana Spokesman)