ਨਵਜੋਤ ਕੌਰ ਸਿੱਧੂ ਨਾਲ ਨਾਰਾਜ਼ ਵਿਧਾਇਕਾਂ ਦੇ ਪੁੱਤਰਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ
Published : Dec 3, 2019, 11:30 am IST
Updated : Dec 3, 2019, 11:30 am IST
SHARE ARTICLE
Speculations of disgruntled MLAs cosying up with Sidhu rife as pics of MLA’s son with Navjot Kaur Sidhu go viral
Speculations of disgruntled MLAs cosying up with Sidhu rife as pics of MLA’s son with Navjot Kaur Sidhu go viral

ਪੰਜਾਬ  ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ ਦੇ ਚਾਰ ਕਾਂਗਰਸੀ ਵਿਧਾਇਕਾਂ ਵੱਲੋਂ ਨਾਰਾਜ਼ ਹੋਣ ਦੀਆਂ ਖਬਰਾਂ ਗਰਮ ਹੋਣ ਦੇ ਵਿਚਾਲੇ ਹੀ ਇਕ

ਪਟਿਆਲਾ (ਸਸਸ) : ਪੰਜਾਬ  ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ ਦੇ ਚਾਰ ਕਾਂਗਰਸੀ ਵਿਧਾਇਕਾਂ ਵੱਲੋਂ ਨਾਰਾਜ਼ ਹੋਣ ਦੀਆਂ ਖਬਰਾਂ ਗਰਮ ਹੋਣ ਦੇ ਵਿਚਾਲੇ ਹੀ ਇਕ ਵਿਧਾਇਕ ਦੇ ਪੁੱਤਰ ਦੀਆਂ ਨਵਜੋਤ ਕੌਰ ਸਿੱਧੂ ਨਾਲ ਤਸਵੀਰਾਂ ਵਾਇਰਲ ਹੋ ਗਈਆਂ ਹਨ।ਇਹ ਤਸਵੀਰਾਂ ਵਾਇਰਲ ਹੋਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੈ ਅਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਾਰਾਜ਼ ਵਿਧਾਇਕ ਨਵਜੋਤ ਸਿੱਧੂ ਨਾਲ ਸੰਪਰਕ ਕਰਨ ਦ ਰੌਂਅ ਵਿਚ ਹਨ।

1

ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ ਨਿਰਭੈ ਸਿੰਘ ਕੰਬੋਜ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਦਾ ਸਵਾਗਤ ਕਰਨ ਵਾਸਤੇ ਉਹ ਐਤਵਾਰ ਨੂੰ ਗਏ ਸਨ ਕਿਉਂਕਿ ਨਵਜੋਤ ਕੌਰ ਸਿੱਧੂ ਰਾਜਪੁਰਾ ਆਏ ਸਨ ਅਤੇ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ।

Hardial Kamboj Hardial Kamboj

ਦੱਸਣਯੋਗ ਹੈ ਕਿ ਚਾਰ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਕਾਕਾ ਰਾਜਿੰਦਰ ਸਿੰਘ ਅਤੇ ਨਿਰਮਲ ਸਿੰਘ ਸ਼ੁਤਰਾਣਾ ਨੇ ਪਿਛਲੇ ਦਿਨੀਂ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਕਈ ਮੁੱਦੇ ਉਠਾਏ ਸਨ ਕਿ ਉਹਨਾਂ ਦੇ ਫੋਨ ਟੈਪ ਹੋ ਰਹੇ ਹਨ ਅਤੇ ਨੌਕਰਸ਼ਾਹੀ ਵਿਧਾਇਕਾਂ ਦੇ ਕੰਮ ਨਹੀਂ ਕਰ ਰਹੀ।

32

ਪੁਲਿਸ ਅਧਿਕਾਰੀਆਂ ਵੱਲੋਂ ਰਿਕਾਰਡਿੰਗ ਅਤੇ ਐਸ ਡੀ ਐਮ ਪੱਧਰ ਦੇ ਅਧਿਕਾਰੀ ਵੱਲੋਂ ਭ੍ਰਿਸ਼ਟਾਚਾਰ ਕਰਨ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਪਟਿਆਲਾ ਦੇ ਐਸ ਡੀ ਐਮ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਮਾਣਾ ਸੀ ਆਈ ਏ ਦੇ ਇੰਚਾਰਜ ਵਿਜੇ ਕੁਮਾਰ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਚਾਰ ਵਿਧਾਇਕਾਂ ਵੱਲੋਂ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹਨਾਂ ਕੋਲ ਇਕ ਤੋਂ ਵੱਧ ਮੁੱਦੇ ਹਨ ਪਰ ਉਹਨਾਂ ਕੋਲ ਕੋਈ ਮੰਚ ਨਹੀਂ ਹੈ।

Navjot Kaur SidhuNavjot Kaur Sidhu

ਉਹਨਾਂ ਤਰਕ ਦਿੱਤਾ ਸੀ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਸੁਣਵਾਈ ਦੀ ਪ੍ਰਵਾਨਗੀ ਨਹੀਂ ਦਿੱਤੀ ਜਦਕਿ ਉਹ ਨੌਕਰਸ਼ਾਹਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਵਿਧਾਇਕਾਂ ਵੱਲੋਂ ਮਹਿਲਾ ਉਦਮੀਆਂ ਲਈ ਰੱਖੇ ਸਮਾਗਮ ਦਾ ਬਾਈਕਾਟ ਵੀ ਕੀਤਾ ਗਿਆ ਸੀ। ਇਸ ਉਪਰੰਤ ਲੰਘੇ ਦਿਨ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਧਾਇਕਾਂ ਦੇ ਮੂਡ ਨੂੰ ਵੇਖਦਿਆਂ ਕੈਂਸਲ ਕਰ ਦਿੱਤੀ। ਵਿਧਾਇਕ ਦੇ ਪੁੱਤਰ ਵੱਲੋਂ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕਰਨ ਦੇ ਮਾਮਲੇ 'ਤੇ ਟਿੱਪਣੀ ਲਈ ਕਿਸੇ ਵੀ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement