
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ
ਨਵੀਂ ਦਿੱਲੀ, 2 ਦਸੰਬਰ : ਕੇਂਦਰ ਸਰਕਾਰ ਵਲੋਂ 3 ਦਸੰਬਰ ਨੂੰ ਪੰਜਾਬ ਦੀਆਂ 31 ਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਬਾਰੇ ਕੀਤੀ ਜਾਣ ਵਾਲੀ ਗੱਲਬਾਤ ਤੋਂ ਪਹਿਲਾਂ ਅੱਜ ਇਥੇ ਸਿੰਘੂ ਬਾਰਡਰ 'ਤੇ ਸਾਰੀਆਂ ਕਿਸਾਨ ਧਿਰਾਂ ਦੇ ਆਗੂਆਂ ਨੇ ਸਰਕਾਰ ਨਾਲ ਗੱਲਬਾਤ ਸਬੰਧੀ ਰਣਨੀਤੀ ਘੜੀ। ਕਿਸਾਨ ਆਗੂਆਂ ਨੇ ਸਵੇਰੇ ਤੇ ਦੁਪਹਿਰ ਵੇਲੇ ਮੀਟਿੰਗਾਂ ਕੀਤੀਆਂ। ਇਸ ਮਗਰੋਂ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਮੌਜੂਦਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ। ਉਨ੍ਹਾਂ ਕਿਹਾ ਕਿ ਜਦੋਂ ਤਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਜਥੇਬੰਦੀਆਂ ਦਬਾਅ ਪਾਉਣ ਲਈ ਹੋਰ ਕਦਮ ਚੁੱਕਣਗੀਆਂ।
ਕਿਸਾਨ ਆਗੂਆਂ ਨੇ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਨੂੰ ਜਾਂਦੀਆਂ ਹੋਰ ਸੜਕਾਂ ਵੀ ਜਾਮ ਕਰ ਦਿਤੀਆਂ ਜਾਣਗੀਆਂ। ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ
3, 5 ਅਤੇ 7 ਤਰੀਕ ਨੂੰ ਪੂਰੇ ਮੁਲਕ 'ਚ ਧਰਨੇ ਦੇਣ ਦਾ ਐਲਾਨ ਕੀਤਾ ਹੈ। 3 ਤਰੀਕ ਨੂੰ ਭੋਪਾਲ ਗੈਸ ਕਾਂਡ ਦੀ ਵਰ੍ਹੇਗੰਢ ਹੈ ਤੇ ਜਿਸ 'ਚ ਧਰਨੇ ਦਿਤੇ ਜਾਣਗੇ। 5 ਦਸੰਬਰ ਨੂੰ ਕਿਸਾਨਾਂ ਵਲੋਂ ਪੂਰੇ ਮੁਲਕ 'ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ ਅਤੇ 7 ਦਸੰਬਰ ਨੂੰ ਭਾਰਤ ਦੇ ਉਹ ਵੱਡੇ ਚਿਹਰੇ ਜਿੰਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਵਿਸ਼ੇਸ਼ ਸਨਮਾਨ ਮਿਲੇimage ਹਨ, ਉਹ ਸਨਮਾਨ ਵਾਪਸ ਕੀਤੇ ਜਾਣਗੇ।