ਰਾਜ ਕੁਮਾਰ ਸੈਣੀ ਵਿਰੁਧ ਹੱਤਕ ਸ਼ਿਕਾਇਤ ਰੱਦ
Published : Dec 3, 2020, 1:40 am IST
Updated : Dec 3, 2020, 1:40 am IST
SHARE ARTICLE
image
image

ਰਾਜ ਕੁਮਾਰ ਸੈਣੀ ਵਿਰੁਧ ਹੱਤਕ ਸ਼ਿਕਾਇਤ ਰੱਦ

ਚੰਡੀਗੜ੍ਹ, 2 ਦਸੰਬਰ (ਸੁਰਜੀਤ ਸਿੰਘ ਸੱਤੀ): ਹਰਿਆਣਾ 'ਚ ਭਾਜਪਾ ਵਲੋਂ ਸੰਸਦ ਮੈਂਬਰ ਰਹੇ ਰਾਜ ਕੁਮਾਰ ਸੈਣੀ ਵਿਰੁਧ ਰੋਹਤਕ ਵਿਖੇ ਜੁਡੀਸ਼ੀਅਲ ਮਜਿਸਟ੍ਰੇਟ ਕੋਲ ਦਿਤੀ ਹੱਤਕ ਦੀ ਸ਼ਿਕਾਇਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿਤੀ ਹੈ ਤੇ ਨਾਲ ਹੀ ਹੇਠਲੀ ਅਦਾਲਤ ਵਲੋਂ ਇਸ ਸ਼ਿਕਾਇਤ ਦਾ ਟਰਾਇਲ ਚਲਾਉਣ ਲਈ ਸੈਣੀ ਨੂੰ ਜਾਰੀ ਕੀਤੇ ਸੰਮਨ ਵੀ ਰੱਦ ਕਰ ਦਿਤੇ ਹਨ। ਸੈਣੀ ਨੇ ਐਡਵੋਕੇਟ  ਵਿਨੋਦ ਘਈ ਰਾਹੀਂ ਹਾਈਕੋਰਟ ਪਹੁੰਚ ਕਰ ਕੇ ਕਿਹਾ ਸੀ ਕਿ ਸੰਤ ਪ੍ਰਕਾਸ਼ ਨਾਂ ਦੇ ਇੱਕ ਵਿਅਕਤੀ ਨੇ ਹੱਤਕ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਹ ਅਜਾਦੀ ਘੁਲਾਟੀਏ ਮਾਤੂ ਰਾਮ ਹੁੱਡਾ ਦਾ ਅਨੁਯਾਈ ਹੈ ਤੇ ਸੈਣੀ ਨੇ ਮਾਤੂ ਰਾਮ ਬਾਰੇ ਅਖ਼ਬਾਰਾਂ ਵਿਚ ਕਥਿਤ ਤੌਰ 'ਤੇ ਇਤਰਾਜ਼ਯੋਗ ਬਿਆਨ ਦਿਤਾ ਸੀ, ਜਿਸ ਨਾਲ  rਬਾਕੀ ਸਫ਼ਾ 11 'ਤੇ



ਉਸ ਦੀਆਂ ਭਾਵਨਾਵਾਂ  ਨੂੰ ਠੇਸ ਪੁੱਜੀ, ਲਿਹਾਜਾ ਸੈਣੀ ਵਿਰੁੱਧ ਹਤਕ ਦੀ ਕਾਰਵਾਈ ਕੀਤੀ ਜਾਵੇ। ਸੈਣੀ ਦੇ ਵਕੀਲ ਨੇ ਹਾਈਕੋਰਟ 'ਚ ਕਿਹਾ ਕਿ ਕਈ ਜੱਜਮੈਂਟਾਂ ਇਹ ਕਹਿੰਦੀਆਂ ਹਨ ਕਿ ਜਿਸ ਵਿਅਕਤੀ ਦੀ ਸ਼ਾਨ ਵਿਰੁੱਧ ਕੋਈ ਟਿੱਪਣੀ ਕੀਤੀ ਗਈ ਹੋਵੇ, ਉਸ ਦੇ ਪਰਿਵਾਰਕ ਮੈਂਬਰ ਹੀ ਠੇਸ ਪੁੱਜਣ ਦੀ ਗੱਲ ਕਹਿ ਸਕਦਾ ਹੈ ਤੇ ਦੂਜਾ ਕੋਈ ਨਹੀਂ ਤੇ ਸੰਤ ਪ੍ਰਕਾਸ਼ ਨੇ ਸ਼ਿਕਾਇਤ ਵਿਚ ਕਿਤੇ ਵੀ ਜਿਕਰ ਨਹੀਂ ਕੀਤਾ ਕਿ ਉਹ ਮਾਤੂ ਰਾਮ ਦੇ ਪਰਿਵਾਰ 'ਚੋਂ ਹੈ ਜਾਂ ਨੇੜਲਾ ਰਿਸ਼ਤੇਦਾਰ ਹੀ ਹੈ ਤੇ ਸਿਰਫ ਇੰਨਾ ਕਿਹਾ ਹੈ ਕਿ ਉਹ ਮਾਤੂ ਰਾਮ ਦਾ ਅਨੁਯਾਈ ਹੈ, ਲਿਹਾਜਾ ਉਸ ਵੱਲੋਂ ਸ਼ਿਕਾਇਤ ਹੀ ਨਹੀਂ ਕੀਤੀ ਜਾ ਸਕਦੀ ਸੀ। ਇਸੇ 'ਤੇ ਹਾਈਕੋਰਟ ਨੇ ਸ਼ਿਕਾਇਤ ਖਾਰਜ ਕਰ ਦਿੱਤੀ ਹੈ।imageimage


 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement