
ਭਾਰਤੀ ਜਲ ਸੈਨਾ ਨੇ ਬ੍ਰਹਮੋਸ ਮਿਜ਼ਾਈਲ ਦੇ ਜਲ ਸੈਨਾ ਮਾਡਲ ਦਾ ਸਫ਼ਲ ਪ੍ਰੀਖਣ
ਨਵੀਂ ਦਿੱਲੀ, 1 ਦਸੰਬਰ: ਭਾਰਤੀ ਜਲ ਸੈਨਾ ਨੇ ਮੰਗਲਵਾਰ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਜਲ ਸੈਨਾ ਸੰਸਕਰਣ ਦਾ ਬੰਗਾਲ ਦੀ ਖਾੜੀ ਵਿਚ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਅਧਿਕਾਰਤ ਸੂਤਰਾਂ ਨੇ ਇਸ ਬਾਰੇ ਦਸਿਆ।
ਸੈਨਾ ਦੇ ਤਿੰਨਾਂ ਅੰਗਾਂ ਵਲੋਂ ਮਿਜ਼ਾਈਲ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬ੍ਰਹਮੋਸ ਮਿਜ਼ਾਈਲ ਦੇ ਨੇਵੀ ਸੰਸਕਰਣ ਦਾ ਟੈਸਟ ਲਿਆ ਗਿਆ। ਭਾਰਤੀ ਜਲ ਸੈਨਾ ਨੇ ਛੇ ਹਫ਼ਤੇ ਪਹਿਲਾਂ ਅਰਬ ਸਾਗਰ ਵਿਚ ਮਿਜ਼ਾਈਲ ਦਾ ਅਜਿਹਾ ਹੀ ਟੈਸਟ ਕੀਤਾ ਸੀ। ਭਾਰਤ-ਰੂਸ ਦੇ ਸੰਯੁਕਤ ਉੱਦਮ ਬ੍ਰਹਮੋਸ ਏਰੋਸਪੇਸ ਨੇ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਤਿਆਰ ਕੀਤੀਆਂ ਹਨ। ਇਨ੍ਹਾਂ ਮਿਜ਼ਾਈਲਾਂ ਨੂੰ ਪਣਡੁੱਬੀ, ਸਮੁੰਦਰੀ ਜਹਾਜ਼ਾਂ ਜਾਂ ਜ਼ਮੀਨੀ ਪਲੇਟਫ਼ਾਰਮਸ ਤੋਂ ਲਾਂਚ ਕੀਤਾ ਜਾ ਸਕਦਾ ਹੈ।
ਸੂਤਰਾਂ ਨੇ ਦਸਿਆ ਕਿ ਮੰਗਲਵਾਰ ਨੂੰ ਮਿਜ਼ਾਈਲ ਦਾ ਪ੍ਰੀਖਣ 'ਸਫ਼ਲ' ਰਿਹਾ। ਭਾਰਤੀ ਥਲ ਸੈਨਾ ਨੇ 24 ਨਵੰਬਰ ਨੂੰ ਜ਼ਮੀਨ ਤੋਂ ਜ਼ਮੀਨ ਤਕ ਮਾਰ ਕਰਨ ਵਿਚ ਸਮਰੱਥ ਮਿਜ਼ਾਇਲ ਦਾ ਪ੍ਰੀਖਿਣ ਕੀਤਾ ਸੀ। ਇਸ ਦੀ ਗਤੀ ਆਵਾਜ਼ ਦੀ ਗਤੀ ਤੋਂ ਕਰੀਬ ਤਿੰਨ ਗੁਣਾ ਤੇਜ਼ ਜਾਂ 2.8 ਮੈਕ ਕੀਤੀ ਹੈ।
ਮਿਜ਼ਾਇਲ ਦੇ ਜ਼ਮੀਨ ਨਾਲ ਛੱਡੇ ਜਾਣ ਵਾਲੇ ਮਾਡਲ ਦੀ ਰੇਂਜ ਨੂੰ ਵੀ 400 ਕਿਲੋਮੀਟਰ ਤਕ ਵਧਾਇਆ ਗਿਆ ਹੈ। (ਪੀਟੀਆਈ)