
ਥਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਅਦਾਲਤ ਨੇ ਅਹੁਦੇ 'ਤੇ ਬਣੇ ਰਹਿਣ ਦੀ ਪ੍ਰਵਾਨਗੀ ਦਿਤੀ
ਬੈਂਕਾਕ, 2 ਦਸੰਬਰ : ਥਾਈਲੈਂਡ ਦੀ ਸਿਖਰਲੀ ਅਦਾਲਤ ਨੇ ਪ੍ਰਧਾਨ ਮੰਤਰੀ ਪ੍ਰਯੂਤ ਚਾਨ-ਔਚਾ ਨੂੰ ਦੇਸ਼ ਦੇ ਸੰਵਿਧਾਨ ਦੀ ਧਾਰਾ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਬਰੀ ਕਰ ਦਿਤਾ ਹੈ, ਨਾਲ ਹੀ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਦੀ ਪ੍ਰਵਾਨਗੀ ਵੀ ਦੇ ਦਿਤੀ ਹੈ। ਸੰਵਿਧਾਨਕ ਆਦਾਲ ਨੇ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਫ਼ੀਯੂ ਥਾਈ ਵਲੋਂ ਦਾਖ਼ਲ ਕੀਤੀ ਗਈ ਇਕ ਸ਼ਿਕਾਇਤ 'ਤੇ ਅਪਣਾ ਇਹ ਫ਼ੈਸਲਾ ਸੁਣਾਇਆ ਹੈ। ਸ਼ਿਕਾਇਤ ਰਾਹੀਂ ਇਹ ਦੋਸ਼ ਲਗਾਇਆ ਗਿਆ ਸੀ ਕਿ ਪ੍ਰਯੂਤ ਨੇ ਸਤੰਬਰ 2014 ਵਿਚ ਫ਼ੌਜੀ ਕਮਾਂਡਰ ਦੇ ਤੌਰ 'ਤੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਅਪਣੀ ਫ਼ੌਜੀ ਰਿਹਾਇਸ਼ ਵਿਚ ਰਹਿਣਾ ਜਾਰੀ ਰਖਿਆ। ਜ਼ਿਕਰਯੋਗ ਹੈ ਕਿ ਨੈਤਿਕਤਾ ਸਬੰਧੀ ਨਿਯਮਾਂ ਦਾ ਉਲੰਘਣ ਕਰਨ ਲਈ ਜੇਕਰ ਕਿਸੇ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਹ ਅਯੋਗ ਕਰਾਰ ਦੇ ਦਿਤਾ ਜਾਵੇਗਾ ਅਤੇ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਵੇਗਾ। ਇਨ੍ਹਾਂ ਦੋਹਾਂ ਪ੍ਰਯੂਤ ਵਿਦਿਆਰਥੀਆਂ ਵਲੋਂ ਚਲਾਏ ਜਾ ਰਹੇ ਅੰਦੋਲਨ ਨਾਲ ਜੂਝ ਰਹੇ ਹਨ। (ਪੀਟੀਆਈ)