
ਬੀਬੀ ਜਗੀਰ ਕੌਰ ਲਈ ਚੁਨੌਤੀਆਂ ਭਰਪੂਰ ਹੋਵੇਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ
ਅੰਮ੍ਰਿਤਸਰ,2 ਦਸੰਬਰ (ਸੁਰਜੀਤ ਸਿੰਘ ਖ਼ਾਲਸਾ): ਸ਼੍ਰੋਮਣੀ ਅਕਾਲੀ ਦਲ ਕੋਲ ਯੋਗ ਬੇਦਾਗ਼ ਤੇ ਪੜ੍ਹੇ ਲਿਖੇ ਲੀਡਰਾਂ ਦੀ ਕੋਈ ਘਾਟ ਤਾਂ ਨਹੀ ਸੀ ਪਰ ਫਿਰ ਵੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਿੱਧ ਕਰ ਦਿਤਾ ਹੈ ਕਿ ਉਸ ਨੂੰ ਸਿੱਖ ਪ੍ਰੰਪਰਾਵਾਂ ਅਤੇ ਬੇਮਿਸਾਲ ਸੰਘਰਸ਼ ਤੋਂ ਬਾਅਦ ਬਣੀ ਸ਼੍ਰੋਮਣੀ ਕਮੇਟੀ ਦੇ ਮਾਣਮੱਤੇ ਇਤਿਹਾਸ ਦੀ ਕੋਈ ਜ਼ਿਆਦਾ ਪ੍ਰਵਾਹ ਨਹੀਂ ਅਤੇ ਅਕਾਲੀ ਦਲ ਦਾ ਪ੍ਰਧਾਨ ਕਿਸੇ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਦਵੀ 'ਤੇ ਬਿਠਾ ਸਕਦਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਦਾ ਤਾਜ ਬੀਬੀ ਜਗੀਰ ਕੌਰ ਦੇ ਸਿਰ ਤੇ ਸਜ ਗਿਆ ਹੈ। ਉਹ ਇਸ ਤੋਂ ਪਹਿਲਾਂ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਪਰ ਉਨ੍ਹਾਂ ਲਈ ਇਸ ਵਾਰ ਪ੍ਰਧਾਨਗੀ ਦਾ ਤਾਜ ਕੰਡਿਆਂ ਦੇ ਤਾਜ ਤੋਂ ਘੱਟ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਅੰਦਰੂਨੀ ਤੇ ਬਾਹਰੀ ਮਸਲਿਆਂ ਨਾਲ ਉਨ੍ਹਾਂ ਨੂੰ ਨਜਿੱਠਣਾ ਪਵੇਗਾ। ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਨਿਘਰ ਰਹੀ ਮਾਲੀ ਹਾਲਤ ਵਲ ਧਿਆਨ ਦੇਣਾ ਪਵੇਗਾ ਜੋ ਕਿ ਘੱਟ ਆਮਦਨ ਅਤੇ ਵੱਧ ਖ਼ਰਚਿਆਂ ਕਰ ਕੇ ਘਾਟੇ ਵਿਚ ਚਲ ਰਹੀ ਹੈ। ਖ਼ਾਸ ਕਰ ਕੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਅਤੇ ਹੋਰਨਾਂ ਗੁਰਦਵਾਰਿਆਂ ਵਿਚ ਸੰਗਤ ਦੀ ਘਟੀ ਆਮਦ ਕਰ ਕੇ ਆਮਦਨ ਵਿਚ ਰੀਕਾਰਡ ਤੋੜ ਗਿਰਾਵਟ ਦਰਜ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵਲੋਂ ਲਾਕਡਾਊਨ ਦੇ ਦਿਨਾਂ ਵਿਚ ਬੈਂਕਾਂ ਵਿਚ ਪਈਆਂ ਐਫ਼ਡੀਆਂ ਨੂੰ ਤੁੜਵਾ ਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਿਤੀਆਂ ਗਈਆਂ ਸਨ। ਅਜੇ ਵੀ ਕਮੇਟੀ ਦੇ ਅਧੀਨ ਸਕੂਲਾਂ ਦੇ ਸਟਾਫ਼ ਨੂੰ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਸ਼੍ਰੋਮਣੀ ਕਮੇਟੀ ਦੀ ਆਮਦਨ ਦਾ ਵੱਡਾ ਹਿੱਸਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਜਾਂਦਾ ਹੈ।
ਇਸ ਤੋਂ ਇਲਾਵਾ ਬੀਬੀ ਜਗੀਰ ਅੱਗੇ ਸ਼੍ਰੋਮਣੀ ਕਮੇਟੀ ਵਿੱਚ ਬੇਰੋਕ ਭ੍ਰਿਸਟਾਚਾਰ ਨੁੰ ਵੀ ਨੱਥ ਪਾਉਣ ਦਾ ਵੱਡਾ ਚੈਲੰਜ ਹੋਵੇ ਗਾ, ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਨੁੰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਵੀ ਮੰਨਿਆ ਹੈ।ਬਹੁਤ ਸਾਰੇ ਅਜਿਹੇ ਲੋਕ ਕਮੇਟੀ ਵਿੱਚ ਉਚ ਅਹੁਦਿਆ ਤੇ ਬੈਠੇ ਹੋਏ ਹਨ ਜੋ ਕਿ ਉਹ ਉਸ ਅਹੁਦੇ ਲਈ ਨਿਰਧਾਰਤ ਯੋਗਤਾ ਨਹੀ ਰੱਖਦੇ ਹਨ ਪਰ ਸਿਆਸੀ ਪਹੁੰਚ ਕਰਕੇ ਉਹ ਫਿਰ ਵੀ ਸਕੱਤਰ ਪੱਧਰ ਦੇ ਅਹੁਦਿਆਂ ਤੇ ਬੈਠ ਕੇ ਮੋਟੀਆਂ ਤਨਖਾਹਾਂ ਬਟੋਰ ਰਹੇ ਹਨ।ਤੀਜਾ ਅਤੇ ਭਖਦਾ ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਗੁੰਮਸ਼ੁਦਗੀ ਦਾ ਹੈ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਲਾਪਤਾ ਹੋਏ ਸਰੂਪਾਂ ਦੀ ਜਾਂਚ ਕਰਕੇ ਰਿਪੋਰਟ ਜਨਤਕ ਕਰ ਦਿੱਤੀ ਹੈ ਅਤੇ ਕੁਝ ਮੁਲਾਜਿਮਾਂ ਨੁੰ ਬਲੀ ਦਾ ਬਕਰਾ ਬਣਾ ਕੇ ਮਅੱਤਲ ਕਰ ਦਿੱਤਾ ਹੈ ਪਰ ਸਿੱਖ ਜਥੇਬੰਦੀਆਂ ਆਪਣੇ ਸਟੈਂਡ ਤੇ ਖੜੀਆਂ ਹਨ ਅਤੇ ਪੁੱਛ ਰਹੀਆਂ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੰਨਾ੍ਹਂ ਲੋਕਾਂ ਨੁੰ ਦਿੱਤੇ ਗਏ, ਅਤੇ ਕਿਸ ਦੇ ਕਹਿਣ ਤੇ ਦਿੱਤੇ ਗਏ। ਜਿਸਦਾ ਸ਼੍ਰੋਮਣੀ ਕਮੇਟੀ ਜਵਾਬ ਨਹੀ ਦੇ ਰਹੀ ਹੈ।ਇਸ ਤੋਂ ਇਲਾਵਾ ਧਰਮ ਪ੍ਰਚਾਰ ਵਿੱਚ ਸ਼੍ਰੋਮਣੀ ਕਮੇਟੀ ਹੁਣ ਤੱਕ ਲਗਭੱਗ ਫੇਲ ਹੋਈ ਹੈ।ਨਵੀ ਪੀੜੀ ਧਰਮ ਤੋਂ ਬੇਮੁੱਖ ਹੈ ਅਤੇ ਦਲਿਤ ਸਿੱਖ ਧੜਾ ਧੜ ਇਸਾਈ ਮੱਤ ਧਾਰਨ ਕਰ ਰਹੇ ਹਨ। ਵੱਡੀ ਚੌਣਤੀ ਉਹਨਾਂ ਨੁੰ ਆਪਣੀ ਸਾਖ ਨੁੰ ਬਹਾਲ ਕਰਨ ਦੀ ਹੋਵੇ ਗੀ ਕਿਉਂਕਿ ਬੇਸ਼ੱਕ ਬੀਬੀ ਜਗੀਰ ਕੌਰ ਆਪਣੀ ਧੀ ਦੇ ਹੋਏ ਸਨਸਨੀ ਖੇਜ ਮੋਤ ਦੇ ਕੇਸ ਦੇ ਸਬੰਧ ਵਿੱਚ ਸਰਕਾਰੀ ਅਦਾਲਤ ਵਿਚੋਂ ਤਾਂ ਬਰੀ ਹੋ ਗਏ ਹਨ ਪਰ ਆਮ ਲੋਕਾਂ ਦੀ ਅਦਾਲਤ ਵਿੱਚ ਉਹ ਕਸੂਰ ਵਾਰ ਹੀimage ਮੰਨੇ ਜਾ ਰਹੇ ਹਨ ਅਤੇ ਲੋਕਾਂ ਦੇ ਮਨ ਵਿੱਚ ਉਹ ਕੋਈ ਆਦਰਯੋਗ ਸ਼ਖਸ਼ੀਅਤ ਨਹੀ ਹਨ।