
ਕਾਂਗਰਸ ਸਰਕਾਰ 72 ਦਿਨਾਂ ਦੀ ਨਹੀਂ, 5 ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰੇ: ਜੈ ਸਿੰਘ ਰੋੜੀ
-ਕਿਹਾ, ਨਾ ਬਿਜਲੀ ਬਕਾਏ ਮੁਆਫ਼ ਹੋਏ ਅਤੇ ਨਾ ਹੀ ਸਸਤੀ ਬਿਜਲੀ ਮਿਲੀ, ਮਾਫ਼ੀਆ ਰਾਜ ਜਾਰੀ
ਚੰਡੀਗੜ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੇਸ਼ ਕੀਤੀ ਕਾਂਗਰਸ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ (ਰਿਪੋਰਟ ਕਾਰਡ) ਨੂੰ ਝੂਠ ਦਾ ਪੁਲੰਦਾ ਅਤੇ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। 'ਆਪ' ਦਾ ਕਹਿਣਾ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ ਚੰਨੀ 72 ਦਿਨਾਂ ਦੌਰਾਨ ਪੰਜਾਬ ਵਾਸੀਆਂ ਅੱਗੇ ਐਲਾਨ ਹੀ ਕਰ ਰਹੇ ਹਨ, ਅਸਲ ਵਿੱਚ ਕੋਈ ਵੀ ਲੋਕ ਹਿਤੈਸ਼ੀ ਕੰਮ ਨਹੀਂ ਕਰ ਰਹੇ। ਕਾਂਗਰਸ ਸਰਕਾਰ ਨੂੰ 72 ਦਿਨਾਂ ਦੀ ਨਹੀਂ ਸਗੋਂ ਆਪਣੇ 5 ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰਨੀ ਚਾਹੀਦੀ ਹੈ।
Charanjit Singh Channi
ਮੁੱਖ ਮੰਤਰੀ ਚੰਨੀ ਦੇ ਰਿਪੋਰਟ ਕਾਰਡ ਵਿਚਲੇ ਝੂਠ ਦਾ ਪਰਦਾਫਾਸ਼ ਕਰਨ ਲਈ 'ਆਪ' ਦੇ ਵਿਧਾਇਕ ਜੈ ਸਿੰਘ ਰੋੜੀ, ਬੁਲਾਰੇ ਨੀਲ ਗਰਗ ਅਤੇ ਐਡੋਵੇਕਟ ਦਿਨੇਸ਼ ਚੱਢਾ ਵੱਲੋਂ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੈ ਸਿੰਘ ਰੋੜੀ ਨੇ ਕਿਹਾ, ''ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਪੇਸ਼ ਕਰਨ ਦੇ ਨਾਂਅ 'ਤੇ ਪੰਜਾਬ ਵਾਸੀਆਂ ਨੂੰ ਠੱਗਣ ਦਾ ਕੋਝਾ ਯਤਨ ਕੀਤਾ
AAP declared CM Channi's report card a bundle of lies and betrayal of Punjabis
ਕਿਉਂਕਿ ਕਾਂਗਰਸ ਸਰਕਾਰ ਨੇ ਨਾ ਤਾਂ ਬਿਜਲੀ ਬਿੱਲ ਮੁਆਫ਼ ਕੀਤੇ, ਨਾ ਪਾਣੀ ਸਸਤਾ ਕੀਤਾ, ਨਾ ਰੇਤਾ ਸਸਤਾ ਕੀਤਾ ਅਤੇ ਨਾ ਹੀ ਸੂਬੇ 'ਚੋਂ ਨਸ਼ਾ, ਸ਼ਰਾਬ, ਟਰਾਂਸਪੋਰਟ ਮਾਫ਼ੀਆ ਖ਼ਤਮ ਹੋਇਆ ਹੈ।'' ਵਿਧਾਇਕ ਨੇ ਅੱਗੇ ਦੱਸਿਆ ਕਿ ਪੰਜਾਬ ਵਾਸੀਆਂ ਨੂੰ ਠੱਗਣ ਲਈ ਮੁੱਖ ਮੰਤਰੀ ਚੰਨੀ ਉਹ ਬਿਜਲੀ ਬਿੱਲ ਦਿਖਾ ਰਹੇ ਹਨ, ਜਿਹੜਾ ਐਸ.ਸੀ ਅਤੇ ਬੀ.ਸੀ ਸ਼੍ਰੇਣੀਆਂ ਦਾ ਇੱਕ ਕਿੱਲੋਵਾਟ ਲੋਡ ਤੱਕ ਦਾ 200 ਬਿਜਲੀ ਯੂਨਿਟਾਂ ਮੁਆਫ਼ ਹੋਣ ਕਾਰਨ ਆਉਂਦਾ ਹੈ ਅਤੇ ਇਹ ਯੋਜਨਾ ਕਾਂਗਰਸ ਸਰਕਾਰ ਤੋਂ ਪਹਿਲਾ ਦੀ ਸੂਬੇ 'ਚ ਲਾਗੂ ਹੈ।
Jai Krishan Singh
ਜੈ ਸਿੰਘ ਰੋੜੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਂਅ 'ਤੇ ਕੇਵਲ ਐਲਾਨ ਹੀ ਕੀਤੇ ਗਏ ਹਨ, ਜਿਸ ਕਾਰਨ ਹੁਣ ਉਨਾਂ ਨੂੰ ਮੁੱਖ ਮੰਤਰੀ ਐਲਾਨਜੀਤ ਸਿੰਘ ਕਹਿ ਸੰਬੋਧਨ ਕਰਦੇ ਹਨ, ਕਿਉਂਕਿ ਦੋ ਕਿੱਲੋਵਾਟ ਲੋਡ ਤੱਕ ਦੇ ਬਕਾਏ ਬਿੱਲ ਵੀ ਗ਼ਰੀਬ ਲੋਕਾਂ ਦੇ ਮੁਆਫ਼ ਨਹੀਂ ਹੋਏ, ਜਿਸ ਦੇ ਸਬੂਤ ਵਜੋਂ ਵਿਧਾਇਕ ਨੇ ਇੱਕ ਐਸ.ਸੀ ਵਰਗ ਦੇ ਪਰਿਵਾਰ ਦਾ ਬਿਜਲੀ ਬਿੱਲ ਮੀਡੀਆ ਅੱਗੇ ਪੇਸ਼ ਕੀਤਾ। ਉਨਾਂ ਦੱਸਿਆ ਕਿ ਇਸ ਗ਼ਰੀਬ ਪਰਿਵਾਰ ਨੂੰ 7 ਹਜ਼ਾਰ 8 ਸੌ ਰੁਪਏ ਦਾ ਬਿੱਲ ਭੇਜਿਆ ਗਿਆ ਅਤੇ ਇਸ ਬਿੱਲ 'ਚ 7 ਹਜ਼ਾਰ ਰੁਪਏ ਪੁਰਾਣੇ ਬਕਾਏ ਦੇ ਹਨ
Charanjit Singh Channi
ਜਦੋਂ ਕਿ ਮੁੱਖ ਮੰਤਰੀ ਨੇ ਪੁਰਾਣੇ ਬਕਾਏ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਹੀ ਝੂਠ ਪਾਣੀ ਦੇ ਬਿੱਲ ਘੱਟ ਕਰਨ ਬਾਰੇ ਚੰਨੀ ਵੱਲੋਂ ਬੋਲਿਆ ਜਾ ਰਿਹਾ ਹੈ, ਜਦੋਂ ਕਿ ਲੋਕਾਂ ਨੂੰ ਪਾਣੀ ਦੇ ਬਿੱਲ 50 ਰੁਪਏ ਦੀ ਥਾਂ ਸੈਂਕੜੇ ਰੁਪਇਆ ਵਿੱਚ ਆ ਰਹੇ ਹਨ। ਮੁੱਖ ਮੰਤਰੀ ਵੱਲੋਂ ਜ਼ੀਰੋ ਕੀਮਤ ਦਾ ਬਿਜਲੀ ਬਿੱਲ ਦਿਖਾਉਣ ਬਾਰੇ ਜੈ ਸਿੰਘ ਰੋੜੀ ਨੇ ਕਿਹਾ ਕਿ ਅੱਜ ਵੀ ਪੰਜਾਬੀਆਂ ਨੂੰ ਬਿਜਲੀ ਦੇ ਬਿੱਲ ਐਨੇ ਜ਼ਿਆਦਾ ਆ ਰਹੇ ਹਨ ਕਿ ਬਿੱਲ ਅਦਾ ਕਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਸੱਚ ਤਾਂ ਇਹ ਹੈ ਕਿ ਪੰਜਾਬ 'ਚ ਗ਼ਰੀਬ ਪਰਿਵਾਰਾਂ ਦਾ ਬਿੱਲ ਵੀ ਜ਼ੀਰੋ ਨਹੀਂ ਹੋਇਆ ਅਤੇ ਨਾ ਹੀ ਬਕਾਏ ਬਿੱਲ ਮੁਆਫ਼ ਹੋਏ ਹਨ।
AAP declared CM Channi's report card a bundle of lies and betrayal of Punjabis
'ਆਪ' ਆਗੂ ਨੇ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਕਿ ਮੁੱਖ ਮੰਤਰੀ ਦੱਸਣ ਕਿੰਨੀਆਂ ਕਾਰਪੋਰੇਟ ਬਿਜਲੀ ਕੰਪਨੀਆਂ ਪੰਜਾਬ ਵਿਚੋਂ ਚਲੀਆਂ ਗਈਆਂ ਹਨ? ਕਿਹੜੇ ਮਾਰੂ ਬਿਜਲੀ ਸਮਝੌਤੇ ਰੱਦ ਕੀਤੇ ਹਨ? ਕਿਹੜੇ ਕੇਬਲ ਮਾਫ਼ੀਆ ਨੂੰ ਨੱਥ ਪਾਈ ਹੈ? ਰੇਤ ਮਾਫ਼ੀਆ ਦਾ ਕਿੱਥੇ ਲੱਕ ਤੋੜਿਆ ਗਿਆ ਹੈ ? ਜੈ ਸਿੰਘ ਰੋੜੀ ਨੇ ਕਿਹਾ ਕਿ ਸਚਾਈ ਇਹ ਹੈ ਕਿ ਪੰਜ ਸਾਲ ਪੰਜਾਬ ਨੂੰ ਹਰ ਖੇਤਰ ਵਿੱਚ ਲੁੱਟਣ ਵਾਲੀ ਕਾਂਗਰਸ ਸਰਕਾਰ ਕੇਵਲ 72 ਦਿਨਾਂ ਦੇ ਐਲਾਨਾਂ ਨਾਲ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੌਰਾਨ ਲੋਕ ਹਿਤੈਸ਼ੀ ਕੋਈ ਕੰਮ ਨਹੀਂ ਕੀਤਾ, ਇਸ ਲਈ ਚੰਨੀ ਸਰਕਾਰ ਪੰਜ ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਵਾਸੀਆਂ ਅੱਗੇ ਨਹੀਂ ਰੱਖ ਰਹੀ।