
ਦੁਬਈ ਤੋਂ ਟਰਾਲੀ ਬੈਗ ਦੇ ਪਹੀਏ 'ਚ ਛੁਪਾ ਕੇ ਕਰ ਰਿਹਾ ਸੀ ਤਸਕਰੀ
ਅੰਮ੍ਰਿਤਸਰ: ਕਸਟਮ ਵਿਭਾਗ ਨੇ ਗੁਰੂ ਰਾਮਦਾਸ ਏਅਰਪੋਰਟ 'ਤੇ ਇੱਕ ਵਿਅਕਤੀ ਕੋਲੋਂ ਕਰੀਬ 200 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਹ ਵਿਅਕਤੀ ਦੁਬਈ ਤੋਂ ਆਇਆ ਸੀ ਅਤੇ ਉਸ ਨੇ ਆਪਣੇ ਟਰਾਲੀ ਬੈਗ ਦੇ ਪਹੀਏ ਵਿੱਚ 196.60 ਗ੍ਰਾਮ ਸੋਨਾ ਛੁਪਾਇਆ ਹੋਇਆ ਸੀ
PHOTO
ਪਰ ਕਸਟਮ ਵਿਭਾਗ ਨੂੰ ਸ਼ੱਕ ਹੋ ਗਿਆ। ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਕਾਫੀ ਮੁਸ਼ੱਕਤ ਤੋਂ ਬਾਅਦ ਟਰਾਲੀ ਦੇ ਪਹੀਏ ਵਿਚਕਾਰੋਂ ਇਹ ਸੋਨਾ ਬਰਾਮਦ ਕੀਤਾ ਗਿਆ। ਵਿਭਾਗ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਿਹਾ ਹੈ। ਫਿਲਹਾਲ ਇਸ ਸੋਨੇ ਦੀ ਕੀਮਤ 9.63 ਲੱਖ ਰੁਪਏ ਦੱਸੀ ਜਾ ਰਹੀ ਹੈ।